ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ ਨਾਲ ਟੱਕਰ ਲੈਣ ਵਾਲੀ ਅਧਿਆਪਕ ਨੇ Big Boss ਨੂੰ ਕੀਤੀ No

ਅਧਿਆਪਕ ਉੱਤਰਾ ਪੰਤ ਬਹੁਗੁਣਾ

ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਨਾਲ ਭਿੜ ਜਾਣ ਵਾਲੀ  ਅਧਿਆਪਕ ਉੱਤਰਾ ਪੰਤ ਬਹੁਗੁਣਾ ਨੇ ਦਾਅਵਾ ਕੀਤਾ ਕਿ ਉਸ ਨੂੰ ਟੀ.ਵੀ ਸ਼ੋਅ ਬਿਗ ਬਾੱਸ ਤੋਂ ਇਕ ਪੇਸ਼ਕਸ਼ ਮਿਲੀ ਸੀ। ਪਰ ਉਸ ਨੇ ਇਨਕਾਰ ਕਰ ਦਿੱਤਾ। ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ' ਤੇ ਵਾਇਰਲ ਹੋੋਇਆ ਸੀ। ਜਿਸ 'ਚ ਇਕ ਅਧਿਆਪਕ ਤ੍ਰਿਵੇਂਦਰ ਸਿੰਘ ਰਾਵਤ ਨਾਲ ਲੜਦੀ ਹੋਈ ਨਜ਼ਰ ਆ ਰਹੀ ਸੀ। ਨਿਊਜ਼ ਏਜੰਸੀ ਏ.ਐਨ.ਆਈ ਨਾਲ ਗੱਲ ਕਰਦਿਆਂ ਅਧਿਆਪਕ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਨੂੰ ਬਿਗ ਬਾੱਸ ਦੀ ਤਰਫੋਂ ਸ਼ੋਅ 'ਚ ਹਿੱਸਾ ਲੈਣ ਦੀ ਪੇਸ਼ਕਸ਼ ਮਿਲੀ। ਪਰ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਉੱਤਰਾ ਨੇ ਕਿਹਾ ਹੈ ਕਿ ਮੈਂ ਆਪਣੇ ਘਰ ਅਤੇ ਬੱਚਿਆਂ ਦੀ ਜ਼ਿੰਮੇਵਾਰੀ ਸੰਭਾਲਣਾ ਚਾਹੁੰਦੀ ਹਾਂ। ਟੀ.ਵੀ. ਸ਼ੋਅ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਹੈ।

 

ਦੱਸ ਦੇਈਏ ਕਿ ਮੁੱਖ ਮੰਤਰੀ ਦੇ ਜਨਤਾ ਦਰਬਾਰ 'ਚ ਉੱਤਰਾ ਪੰਤ ਦਾ CM ਨਾਲ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ। ਹਾਲਾਂਕਿ, ਉੱਤਰਾਖੰਡ ਦੀ ਸਰਕਾਰ ਅਤੇ ਮੁੱਖ ਮੰਤਰੀ ਰਾਵਤ ਦੀ ਆਲੋਚਨਾ ਤੋਂ ਬਾਅਦ ਇਸ ਮੁੱਦੇ 'ਤੇ ਸਿੱਖਿਆ ਮੰਤਰੀ ਅਰਵਿੰਦ ਪਾਂਡੇ ਨੇ ਮਹਿਲਾ ਅਧਿਆਪਕਾਂ ਤੋਂ ਮੁਆਫੀ ਮੰਗੀ ਸੀ। ਅਧਿਆਪਕ ਜਵਾਬ ਦਿੱਤਾ ਸੀ ਕਿ ਜਦ ਮੁੱਖ ਮੰਤਰੀ ਨੇ ਮੈਨੂੰ ਬੇਇੱਜ਼ਤ ਕੀਤਾ, ਤਾਂ ਸਿੱਖਿਆ ਮੰਤਰੀ ਨੂੰ ਨਹੀਂ ਸਗੋਂ ਮੁੱਖ- ਮੰਤਰੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uttarakhand teacher Uttara Pant Bahuguna get officer From Bigg Boss