ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਯਾਗਰਾਜ ਦੀ ਇਸ ਯੂਨੀਵਰਸਿਟੀ ’ਚ ਹੋ ਰਹੀ 76 ਪ੍ਰੋਫ਼ੈਸਰਾਂ ਦੀ ਭਰਤੀ

ਪ੍ਰਯਾਗਰਾਜ ਦੀ ਇਸ ਯੂਨੀਵਰਸਿਟੀ ’ਚ ਹੋ ਰਹੀ 76 ਪ੍ਰੋਫ਼ੈਸਰਾਂ ਦੀ ਭਰਤੀ

ਰਾਜੇਂਦਰ ਸਿੰਘ ਰੱਜੂ ਭਈਆ ਯੂਨੀਵਰਸਿਟੀ ’ਚ ਅਧਿਆਪਕਾਂ ਦੀਆਂ 76 ਆਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪ੍ਰੋਫ਼ੈਸਰ ਅਤੇ ਐਸੋਸੀਏਟ ਪ੍ਰੋਫ਼ੈਸਰ ਦੇ 19–19 ਅਤੇ ਅਸਿਸਟੈਂਟ ਪ੍ਰੋਫ਼ੈਸਰ ਦੀਆਂ 38 ਆਸਾਮੀਆਂ ਲਈ 22 ਦਸੰਬਰ ਤੱਕ ਆੱਨਲਾਈਨ ਅਰਜ਼ੀਆਂ ਲਈਆਂ ਜਾਣਗੀਆਂ। ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ http://prsuprayagraj.in/ ਉੱਤੇ ਜਾ ਕੇ ਵੇਖਿਆ ਜਾ ਸਕਦਾ ਹੈ।

 

 

ਜੂਨ 2016 ’ਚ ਸਥਾਪਤ ਇਸ ਯੂਨੀਵਰਸਿਟੀ ’ਚ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਪਹਿਲਾਂ ਦੋ ਵਾਰ ਜਾਰੀ ਹੋ ਚੁੱਕਾ ਹੈ। ਪਹਿਲਾ ਇਸ਼ਤਿਹਾਰ ਅਕਤੂਬਰ 2017 ’ਚ ਜਾਰੀ ਕੀਤਾ ਗਿਆ ਸੀ ਪਰ ਕੋਈ ਭਰਤੀ ਨਹੀਂ ਹੋਈ ਸੀ। ਫਿਰ 2018 ’ਚ ਇਸ਼ਤਿਹਾਰ ਜਾਰੀ ਕਰ ਕੇ ਅਰਜ਼ੀਆਂ ਲਈਆਂ ਗਈਆਂ ਸਨ।

 

 

ਤਦ ਕਾਮਰਸ ਲਈ ਇੰਟਰਵਿਊ ਵੀ ਹੋ ਗਏ ਸਨ ਪਰ ਰੋਸਟਰ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੇ ਯੂਜੀਸੀ ਉੱਤੇ ਲੱਗੀ ਰੋਕ ਕਾਰਣ ਭਰਤੀ ਤਦ ਵੀ ਨਹੀਂ ਹੋ ਸਕੀ ਸੀ। ਹੁਣ ਅਧਿਆਪਕਾਂ ਦੀ ਭਰਤੀ ਲਈ ਇਸ ਯੂਨੀਵਰਸਿਟੀ ਦਾ ਇਹ ਤੀਜਾ ਇਸ਼ਤਿਹਾਰ ਹੈ।

 

 

ਇਸ ਇਸ਼ਤਿਹਾਰ ਵਿੱਚ ਪਹਿਲੇ ਇਸ਼ਤਿਹਾਰਾਂ ਦੇ ਆਧਾਰ ’ਤੇ ਅਰਜ਼ੀਆਂ ਦੇ ਚੁੱਕੇ ਉਮੀਦਵਾਰਾਂ ਲਈ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ। ਪਹਿਲਾਂ ਆਮ ਤੇ OBC ਉਮੀਦਵਾਰਾਂ ਦੀ ਫ਼ੀਸ 1,000 ਰੁਪਏ ਸੀ, ਜਿਸ ਨੂੰ ਹੁਣ ਵਧਾ ਕੇ 1,500 ਰੁਪਏ ਕਰ ਦਿੱਤਾ ਗਿਆ ਹੈ। SC-ST ਅਤੇ ਦਿਵਯਾਂਗ ਉਮੀਦਵਾਰਾਂ ਲਈ ਇਹ ਫ਼ੀਸ 1,000 ਰੁਪਏ ਹੈ।

 

 

ਐਤਕੀਂ ਦੇ ਇਸ਼ਤਿਹਾਰ ’ਚ ਇਹ ਸਪੱਸ਼ਟ ਨਹੀਂ ਹੈ ਕਿ ਜਿਹੜੇ ਉਮੀਦਵਾਰ ਪਹਿਲੀਆਂ ਅਰਜ਼ੀਆਂ ਨਾਲ ਫ਼ੀਸ ਜਮ੍ਹਾ ਕਰਵਾ ਚੁੱਕੇ ਹਨ, ਉਨ੍ਹਾਂ ਨੂੰ ਕੀ ਕਰਨਾ ਹੋਵੇਗਾ।

 

 

ਪ੍ਰੋਫ਼ੈਸਰ ਤੇ ਐਸੋਸੀਏਟ ਪ੍ਰੋਫ਼ੈਸਰ ਲਈ ਗ਼ਰੀਬ ਸਵਰਨ ਜਾਤੀ ਭਾਵ EWS ਲਈ ਇੱਕ–ਇੱਕ ਆਸਾਮੀ ਰਾਖਵੀਂ ਰੱਖੀ ਗਈ ਹੈ। ਅਸਿਸਟੈਂਟ ਪ੍ਰੋਫ਼ੈਸਰਾਂ ਦੀਆਂ ਤਿੰਨ ਆਸਾਮੀਆਂ EWS ਲਈ ਰਾਖਵੀਂਆਂ ਰੱਖੀਆਂ ਗਈਆਂ ਹਨ। ਅੰਗਰੇਜ਼ੀ, ਉਰਦੂ, ਪ੍ਰਾਚੀਨ ਇਤਿਹਾਸ ਤੇ ਪੁਰਾਤੱਤਵ,, ਮੱਧਕਾਲ ਤੇ ਆਧੁਨਿਕ ਇਤਿਹਾਸ, ਭੂਗੋਲ, ਲਿੰਗ–ਅਨੁਪਾਤ ਅਧਿਐਨ, ਦਰਸ਼ਨ–ਸ਼ਾਸਤਰ, ਰੱਖਿਆ ਅਧਿਐਨ, ਰਾਜਨੀਤੀ ਵਿਗਿਆਨ, ਲੋਕ ਪ੍ਰਸ਼ਾਸਨ, ਵਿਵਹਾਰਕ ਅਰਥ–ਸ਼ਾਸਤਰ, ਸਰੀਰਕ ਕਿਰਿਆ ਵਿਗਿਆਨ ਤੇ ਵਿਵਹਾਰ ਅਧਿਐਨ, ਸੰਸਕ੍ਰਿਤ, ਸਮਾਜ ਸ਼ਾਸਤਰ, ਮਾਨਵ–ਵਿਗਿਆਨ, ਸਮਾਜਕ ਕਾਰਜ, ਹਿੰਦੀ, ਵਣਜ, ਮੈਨੇਜਮੈਂਟ ਸਟੱਡੀਜ਼ ’ਚ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vacancies for 76 Professors in Paryagraj s this University