ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਰੇਲ ਗੱਡੀਆਂ `ਚ ਲੱਗਣਗੇ ਹਵਾਈ ਜਹਾਜ਼ਾਂ ਵਰਗੇ ਪਖਾਨੇ

ਭਾਰਤੀ ਰੇਲ ਗੱਡੀਆਂ `ਚ ਲੱਗਣਗੇ ਹਵਾਈ ਜਹਾਜ਼ਾਂ ਵਰਗੇ ਪਖਾਨੇ

ਭਾਰਤ ਸਰਕਾਰ ਨੇ ਪਹਿਲਾਂ ਦੇਸ਼ ਦੀਆਂ ਰੇਲ ਗੱਡੀਆਂ ਵਿੱਚ ਬਾਇਓ-ਪਖਾਨੇ ਫਿ਼ੱਟ ਕਰਵਾਏ ਸਨ ਪਰ ਹੁਣ ਉਨ੍ਹਾਂ ਨੂੰ ਤਬਦੀਲ ਕਰ ਕੇ ਹਵਾਈ ਜਹਾਜ਼ਾਂ ਵਰਗੇ ਵੈਕਿਯੂਮ ਬਾਇਓ-ਪਖਾਨੇ ਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਭਾਰਤ ਦੇ ਰੇਲ ਮੰਤਰੀ ਪੀਯੂਸ਼ ਗੋਇਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤਜਰਬੇ ਵਜੋਂ ਹਵਾਈ ਜਹਾਜ਼ਾਂ ਵਰਗੇ ਵੈਕਿਯੂਮ ਬਾਓਿ-ਪਖਾਨੇ ਲਾਏ ਜਾ ਰਹੇ ਹਨ। ਫਿ਼ਲਹਾਲ ਅਜਿਹੇ 500 ਪਖਾਨੇ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇੱਕ ਵਾਰ ਇਹ ਪਰੀਖਣ ਸਫ਼ਲ ਹੋਣ ਤੋਂ ਬਾਅਦ ਰੇਲ ਗੱਡੀਆਂ ਵਿੱਚ ਪਹਿਲਾਂ ਲੱਗੇ ਸਾਰੇ 2.5 ਲੱਖ ਬਾਇਓ ਪਖਾਨੇ ਵੀ ਬਦਲ ਦਿੱਤੇ ਜਾਣਗੇ।

ਇੱਥੇ ਵਰਨਣਯੋਗ ਹੈ ਕਿ 31 ਮਈ ਨੂੰ 37,411 ਡੱਬਿਆਂ ਵਿੱਚ 1,36,965 ਬਾਇਓ-ਪਖਾਨੇ ਫਿ਼ੱਟ ਕੀਤੇ ਗਏ ਸਨ। ਹਰੇਕ ਪਖਾਨੇ `ਤੇ ਇੱਕ ਲੱਖ ਰੁਪਏ ਦਾ ਖ਼ਰਚਾ ਆਇਆ ਸੀ। ਮਾਰਚ 2019 ਤੱਕ 18,750 ਹੋਰ ਡੱਬਿਆਂ ਵਿੱਚ ਅਜਿਹੇ ਪਖਾਨੇ ਫਿ਼ੱਟ ਕਰਨ ਦੀ ਯੋਜਨਾ ਹੈ। ਇਸ ਸਾਰੇ ਪ੍ਰੋਜੈਕਟ `ਤੇ 250 ਕਰੋੜ ਰੁਪਏ ਖ਼ਰਚ ਹੋਣਗੇ। ਮਾਰਚ 2019 ਤੱਕ ਦੇਸ਼ ਦੀਆਂ ਸਾਰੀਆਂ ਰੇਲ ਗੱਡੀਆਂ ਵਿੱਚ ਬਾਇਓ-ਪਖਾਨੇ ਹੋਣਗੇ, ਜੋ ਆਪਣੇ-ਆਪ ਵਿੱਚ ਹੀ ਇੱਕ ਵੱਡੀ ਪ੍ਰਾਪਤੀ ਹੋਵੇਗੀ।

ਇੱਕ ਵੈਕਿਯੂਮ ਪਖਾਨੇ `ਤੇ ਢਾਈ ਲੱਖ ਰੁਪਏ ਦਾ ਖ਼ਰਚਾ ਆਉਂਦਾ ਹੈ। ਇਸ ਵਿੱਚ ਕੋਈ ਬੋਅ ਵੀ ਨਹੀਂ ਹੁੰਦੀ। ਇਸ ਨਾਲ ਪਾਣੀ ਦੀ ਵਰਤੋਂ ਵਿੱਚ 20 ਗੁਣਾ ਕਮੀ ਆਵੇਗੀ। ਇਸ ਦੇ ਕਿਸੇ ਕਾਰਨ ਕਰ ਕੇ ਬੰਦ (ਬਲੌਕ) ਹੋਣ ਦੀ ਵੀ ਕੋਹੀ ਸੰਭਾਵਨਾ ਨਹੀਂ ਹੋਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vacuum Bio Toilets would be fitted in Indian Rails