ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤੀ ਨਾ ਬੁਰਸ਼ ਕਰਦਾ ਸੀ ਤੇ ਨਾ ਨਹਾਉਂਦਾ ਸੀ, ਪਤਨੀ ਨੇ ਮੰਗਿਆ ਤਲਾਕ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਤਲਾਕ ਮੰਗਣ ਦੀ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। 20 ਸਾਲਾ ਸੋਨੀ ਦੇਵੀ ਨੇ ਆਪਣੇ ਪਤੀ ਦੇ ਰੋਜ਼ਾਨਾ ਨਾ ਨਹਾਉਣ, ਬੁਰਸ਼ ਤੇ ਸ਼ੇਵਿੰਗ ਨਾ ਕਰਨ ਤੋਂ ਪ੍ਰੇਸ਼ਾਨ ਹੋ ਕੇ ਤਲਾਕ ਲਈ ਅਰਜ਼ੀ ਦਿੱਤੀ ਹੈ। ਪਤਨੀ ਨੇ ਕਿਹਾ ਕਿ ਉਸ ਦੇ ਪਤੀ ਦਾ ਰਵੱਈਆ ਵੀ ਠੀਕ ਨਹੀਂ ਸੀ। ਉਸ ਨੇ ਸੂਬਾ ਮਹਿਲਾ ਕਮਿਸ਼ਨ ਕੋਲ ਅਪੀਲ ਕੀਤੀ ਹੈ।
 

ਸੂਬਾ ਮਹਿਲਾ ਕਮਿਸ਼ਨ ਨੇ ਸੋਨੀ ਦੇਵੀ ਦੀ ਸ਼ਿਕਾਇਤ 'ਤੇ ਪਤੀ ਮਨੀਸ਼ ਰਾਮ (23) ਨੂੰ ਆਪਣੀ ਆਦਤਾਂ ਸੁਧਾਰਨ ਲਈ 2 ਮਹੀਨੇ ਦਾ ਸਮਾਂ ਦਿੱਤਾ ਹੈ। ਜੇ ਮਨੀਸ਼ ਆਪਣੀਆਂ ਆਦਤਾਂ ਬਦਲਣ 'ਚ ਅਸਮਰੱਥ ਰਹਿੰਦਾ ਹੈ ਤਾਂ ਮਹਿਲਾ ਕਮਿਸ਼ਨ ਉਸ ਦੇ ਵਿਰੁੱਧ ਬਣਦੀ ਕਾਰਵਾਈ ਕਰੇਗੀ।

 


 

ਕਮਿਸ਼ਨ ਦੀ ਚੇਅਰਮੈਨ ਦਿਲਮਣੀ ਮਿਸ਼ਰਾ ਨੇ ਦੱਸਿਆ ਕਿ ਨਵਾਂਗਾਓਂ ਦੀ ਰਹਿਣ ਵਾਲੀ ਸੋਨੀ ਨੇ ਆਪਣੇ ਪਤੀ ਤੋਂ ਤਲਾਕ ਲੈਣ ਦੀ ਅਪੀਲ ਕੀਤੀ ਸੀ। ਸੋਨੀ ਬੀਤੇ ਸ਼ੁੱਕਰਵਾਰ ਮਹਿਲਾ ਕਮਿਸ਼ਨ ਦੇ ਦਫਤਰ ਪਹੁੰਚੀ ਅਤੇ ਦੱਸਿਆ ਕਿ ਉਸ ਦਾ ਵਿਆਹ ਮਨੀਸ਼ ਨਾਲ ਸਾਲ 2017 ਵਿੱਚ ਹੋਇਆ ਸੀ। ਮਨੀਸ਼ ਪਲੰਬਰ ਦਾ ਕੰਮ ਕਰਦਾ ਹੈ।
 

ਸੋਨੀ ਦਾ ਕਹਿਣ ਹੈ, "ਪਤੀ ਮਨੀਸ਼ ਦੇ ਸਰੀਰ ਵਿਚੋਂ ਬਦਬੂ ਆਉਂਦੀ ਹੈ, ਕਿਉਂਕਿ ਉਹ ਨਾ ਤਾਂ ਬੁਰਸ਼ ਕਰਦਾ ਹੈ ਅਤੇ ਨਾ ਹੀ ਨਹਾਉਂਦਾ ਹੈ। ਉਹ 10-12 ਦਿਨਾਂ ਬਾਅਦ ਨਹਾਉਂਦਾ ਹੈ। ਪਤੀ ਵਜੋਂ ਉਸ ਦਾ ਵਿਵਹਾਰ ਵੀ ਠੀਕ ਨਹੀਂ ਹੈ।" ਸੋਨੀ ਤਲਾਕ ਦੀ ਮੰਗ 'ਤੇ ਅੜੀ ਹੋਈ ਹੈ। ਉਹ ਕਿਸੇ ਵੀ ਸਥਿਤੀ 'ਚ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਉਸ ਨੇ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਪਤੀ ਤੋਂ ਛੁਟਕਾਰਾ ਦਿਵਾਇਆ ਜਾਵੇ।
 

ਮਹਿਲਾ ਕਮਿਸ਼ਨ ਨੇ ਇਸ ਸ਼ਿਕਾਇਤ 'ਤੇ ਉਸ ਦੇ ਪਤੀ ਨੂੰ ਸੁਧਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਹੈ। ਦਿਲਮਣੀ ਮਿਸ਼ਰਾ ਨੇ ਦੱਸਿਆ ਕਿ ਮਨੀਸ਼ ਨੇ ਆਪਣੀਆਂ ਆਦਤਾਂ 'ਚ ਸੁਧਾਰ ਕਰਨ ਦਾ ਵਾਅਦਾ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vaishali Woman Says Husband Stinks Does Not Shave Seeks Divorce