ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਜਪੇਈ ਦਾ 25 ਫ਼ੁੱਟ ਉੱਚਾ ਕਾਂਸੇ ਦਾ ਬੁੱਤ ਹੋਵੇਗਾ ਸਥਾਪਤ

ਵਾਜਪੇਈ ਦਾ 25 ਫ਼ੁੱਟ ਉੱਚਾ ਕਾਂਸੇ ਦਾ ਬੁੱਤ ਹੋਵੇਗਾ ਸਥਾਪਤ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਭਾਰਤ ਰਤਨ ਅਟਲ ਬਿਹਾਰੀ ਵਾਜਪੇਈ ਦਾ 25 ਫ਼ੁੱਟ ਉੱਚਾ ਕਾਂਸੇ ਦਾ ਬੁੱਤ ਲਖਨਊ ਦੇ ਲੋਕ ਭਵਨ ’ਚ ਲਾਏ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

 

 

ਸੋਮਵਾਰ ਨੂੰ ਇਹ ਬੁੱਤ ਲਖਨਊ ਲਿਆਂਦਾ ਗਿਆ। ਇਸ ਬੁੱਤ ਉਤੋਂ ਪਰਦਾ 25 ਦਸੰਬਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਚੁੱਕਿਆ ਜਾਵੇਗਾ। ਇਹ ਵੀ ਚਰਚਾ ਹੈ ਕਿ ਇਸ ਬੁੱਤ ਤੋਂ ਪਰਦਾ ਚੁੱਕਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪੁੱਜ ਸਕਦੇ ਹਨ।

 

 

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠਲੀ ਉੱਤਰ ਪ੍ਰਦੇਸ਼ ਸਰਕਾਰ ਨੇ ਅਟਲ ਬਿਹਾਰੀ ਵਾਜਪੇਈ ਦਾ ਬੁੱਤ ਲੋਕ ਭਵਨ ’ਚ ਲਾਉਣ ਦਾ ਫ਼ੈਸਲਾ ਕੀਤਾ ਸੀ। ਬੁੱਤ ਲਾਉਣ ਦੀ ਜ਼ਿੰਮੇਵਾਰੀ ਜੈਪੁਰ ਦੀ ਸੰਸਥਾ ‘ਵਰਕਰਜ਼ ਫ਼ਾਰ ਆਰਟਿਸ ਫ਼ਾਊਂਡਰੀ’ ਨੂੰ ਦਿੱਤੀ ਗਈ ਸੀ।

 

 

ਇਸ ਬੁੱਤ ਦਾ ਵਜ਼ਨ 5 ਟਨ ਹੈ ਤੇ ਇਸ ਨੂੰ ਤਿਆਰ ਕਰਨ ਉੱਤੇ 89.60 ਲੱਖ ਰੁਪਏ ਖ਼ਰਚ ਹੋਏ ਹਨ। ਲੋਕ ਭਵਨ ’ਚ ਬੁੱਤ ਸਥਾਪਤ ਕਰਨ ਲਈ ਇਸ ਦੇ ਚਬੂਤਰੇ ਦੀ ਉਸਾਰੀ ਸਮੇਤ ਹੋਰ ਕੰਮ ਸਰਕਾਰੀ ਨਿਰਮਾਣ ਨਿਗਮ ਵੱਲੋਂ ਕੀਤੇ ਜਾ ਰਹੇ ਹਨ।

 

 

ਅਟਲ ਬਿਹਾਰੀ ਵਾਜਪੇਈ ਦੇ ਬੁੱਤ ਵਾਂਗ ਰਾਜ ਦੇ ਸਾਬਕਾ ਮੁੱਖ ਮੰਤਰੀ ਹੇਮਵਤੀ ਨੰਦਨ ਬਹੁਗੁਣਾ ਦਾ ਵੀ 12.5 ਫ਼ੁੱਟ ਉੱਚਾ ਬੁੱਤ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਬਹੁਗੁਣਾ ਦਾ ਬੁੰਤ ਵੀ ਤਿਆਰ ਹੈ ਤੇ ਇਸ ਨੂੰ ਲਖਨਊ ਜਾਂ ਪ੍ਰਯਾਗਰਾਜ ’ਚ ਸਥਾਪਤ ਕੀਤਾ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vajpayee s 25 feet high Bronze Statue to be established