ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸ਼ਤਵਾੜ `ਚ ਵੈਨ ਚਨਾਬ ਦਰਿਆ ਦੀ ਖੱਡ `ਚ ਡਿੱਗੀ, 13 ਸ਼ਰਧਾਲੂਆਂ ਦੀ ਮੌਤ

ਕਿਸ਼ਤਵਾੜ `ਚ ਵੈਨ ਚਨਾਬ ਦਰਿਆ ਦੀ ਖੱਡ `ਚ ਡਿੱਗੀ, 13 ਸ਼ਰਧਾਲੂਆਂ ਦੀ ਮੌਤ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜਿ਼ਲ੍ਹੇ `ਚ ਮਾਰੂਤੀ ਈਕੋ ਵੈਨ ਦੇ ਡੂੰਘੀ ਖੱਡ `ਚ ਡਿੱਗ ਜਾਣ ਕਾਰਨ ਪੰਜ ਸਾਲਾ ਬੱਚੀ ਸਮੇਤ 13 ਵਿਅਕਤੀ ਮਾਰੇ ਗਏ। ਇਹ ਹਾਦਸਾ ਉੱਚੇ ਪਹਾੜੀ ਇਲਾਕੇ `ਚ ਚਨਾਬ ਦਰਿਆ ਦੇ ਕੰਢੇ ਅੱਜ ਮੰਗਲਵਾਰ ਨੂੰ ਸਵੇਰੇ 7:45 ਵਜੇ ਵਾਪਰਿਆ। ਮਰਨ ਵਾਲੇ ਸ਼ਰਧਾਲੂ ਸਨ, ਜੋ ਗੁਲਾਬਗੜ੍ਹ ਤੋਂ ਕਿਸ਼ਤਵਾੜ ਦੇ ਪੈਡਰ ਇਲਾਕੇ `ਚ ਸਥਿਤ ਮਚੈਲ ਮਾਤਾ ਦੇ ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ।


ਕਿਸ਼ਤਵਾੜ ਦੇ ਐੱਸਐੱਸਪੀ ਰਾਜਿੰਦਰ ਗੁਪਤਾ ਨੇ ਦੱਸਿਆ ਕਿ ਵੈਨ `ਚ ਸਵਾਰ ਡਰਾਇਵਰ ਸਮੇਤ ਸਾਰੇ 13 ਯਾਤਰੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਵੈਨ ਨੰਬਰ ਜੇਕੇ17-3594 `ਚ ਉਂਝ ਤਾਂ ਡਰਾਇਵਰ ਸਮੇਤ 8 ਯਾਤਰੀਆਂ ਦੇ ਬੈਠਣ ਦੀ ਸੁਵਿਧਾ ਹੁੰਦੀ ਹੈ ਪਰ ਉਸ ਵਿੱਚ 13 ਜਣੇ ਸਵਾਰ ਸਨ। ਡਰਾਇਵਰ ਜਦੋਂ ਵਾਹਨ ਨੂੰ ਇੱਕ ਤਿੱਖੇ ਮੋੜ ਤੋਂ ਲੰਘਾ ਰਿਹਾ ਸੀ, ਤਦ ਇਹ ਹਾਦਸਾ ਵਾਪਰ ਗਿਆ। ਚਸ਼ਮਦੀਦ ਗਵਾਹਾਂ ਅਨੁਸਾਰ ਹਾਦਸੇ ਵੇਲੇ ਡਰਾਇਵਰ ਨੇ ਵੈਨ ਦੀ ਰਫ਼ਤਾਰ ਬਹੁਤ ਤੇਜ਼ ਕੀਤੀ ਹੋਈ ਸੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Van crushes in deep gorge in J and K 13 killed