ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਵੰਦੇ ਭਾਰਤ’ ਮਿਸ਼ਨ ਅੱਜ ਤੋਂ ਸ਼ੁਰੂ, ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ 9 ਮਈ ਤੋਂ

‘ਵੰਦੇ ਭਾਰਤ’ ਮਿਸ਼ਨ ਅੱਜ ਤੋਂ ਸ਼ੁਰੂ, ਅਮਰੀਕਾ ਤੋਂ ਭਾਰਤੀਆਂ ਦੀ ਵਾਪਸੀ 9 ਮਈ ਤੋਂ

ਵਿਦੇਸ਼ ’ਚ ਫਸੇ ਲੱਖਾਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਤੋਂ ‘ਵੰਦੇ ਭਾਰਤ’ ਮਿਸ਼ਨ ਸ਼ੁਰੂ ਹੋਵੇਗਾ। ਏਅਰ ਇੰਡੀਆ ਦੀਆਂ ਉਡਾਣਾਂ 12 ਦੇਸ਼ਾਂ ’ਚ ਫਸੇ 1.93 ਲੱਖ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣਗੀਆਂ। ਅਮਰੀਕਾ ਤੋਂ ਭਾਰਤੀਆਂ ਦੇ ਆਉਣ ਦਾ ਸਿਲਸਿਲਾ 9 ਮਈ ਤੋਂ ਸ਼ੁਰੂ ਹੋਵੇਗਾ।

 

 

ਇਸ ਲਈ ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਤੋਂ ਭਾਰਤ ਦੇ ਕਈ ਸ਼ਹਿਰਾਂ ਤੱਕ ਕਮਰਸ਼ੀਅਲ ਉਡਾਣ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਵਾਸ਼ਿੰਗਟਨ ਡੀਸੀ ’ਚ ਭਾਰਤੀ ਦੂਤਾਵਾਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਹਿਲੇ ਗੇੜ ’ਚ ਏਅਰ ਇੰਡੀਆ 9 ਤੋਂ 15 ਮਈ ਤੱਕ ਅਮਰੀਕਾ ਦੇ ਕਈ ਸ਼ਹਿਰਾਂ ਤੋਂ ਭਾਰਤ ਲਈ ਨਾਨ–ਸ਼ਡਿਊਲ ਕਮਰਸ਼ੀਅਲ ਉਡਾਣਾਂ ਸ਼ਰੂ ਕਰੇਗੀ।

 

 

ਆਉਣ ਵਾਲੇ ਯਾਤਰੀਆਂ ਨੂੰ ਪੂਰਾ ਕਿਰਾਇਆ ਦੇਣਾ ਹੋਵੇਗਾ। ਉਨ੍ਹਾਂ ਦਾ ਕਿਰਾਇਆ ਭਾਰਤ ਸਰਕਾਰ ਨਹੀਂ ਦੇਵੇਗੀ। ਆਉਣ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਟੈਸਟ ਵੀ ਹੋਵੇਗਾ।

 

 

ਕੋਰੋਨਾ ਸੰਕਟ ਕਾਰਨ ਵਿਦੇਸ਼ ’ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਮੋਦੀ ਸਰਕਾਰ ਨੇ ‘ਵੰਦੇ ਭਾਰਤ’ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ। ਅੱਜ ਵੀਰਵਾਰ, 7 ਮਈ ਤੋਂ 7 ਦਿਨਾਂ ਤੱਕ 12 ਦੇਸ਼ਾਂ ’ਚ ਫਸੇ ਲਗਭਗ 1.93 ਲੱਖ ਭਾਰਤੀਆਂ ਨੂੰ ਏਅਰ ਇੰਡੀਆ ਦੀਆਂ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤ ਲਿਆਂਦਾ ਜਾਵੇਗਾ।

 

 

ਫਸੇ ਹੋਏ ਲੋਕਾਂ ਨੂੰ ਭਾਰਤ ਵਾਪਸ ਲਿਆਉਣ ਲਈ ਕਿਰਾਇਆ ਵੀ ਤੈਅ ਕਰ ਦਿੱਤਾ ਗਿਆ ਹੈ। ‘ਵੰਦੇ ਭਾਰਤ’ ਮਿਸ਼ਨ ਤਹਿਤ ਅਮਰੀਕਾ, ਇੰਗਲ਼ਡ, ਬੰਗਲਾਦੇਸ਼, ਮਲੇਸ਼ੀਆ, ਫ਼ਿਲੀਪੀਨਜ਼, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਸਊਦੀ ਅਰਬ,ਕਤਰ, ਬਹਿਰੀਨ, ਕੁਵੈਤ ਤੇ ਓਮਾਨ ’ਚ ਫਸੇ ਭਾਰਤੀਆਂ ਨੂੰ ਲਿਆਂਦਾ ਜਾਵੇਗਾ।

 

 

ਖਾੜੀ ਦੇਸ਼ਾਂ ਤੋਂ ਭਾਰਤੀਆਂ ਨੂੰ ਲਿਆਉਣ ਲਈ ਸਮੁੰਦਰੀ ਫ਼ੌਜ ਦੀ ਮਦਦ ਵੀ ਲਈ ਜਾ ਸਕਦੀ ਹੈ। ਇਸ ਲਈ ਸਮੁੰਦਰੀ ਫ਼ੌਜ ਨੇ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ; ਬੱਸ ਹੁਕਮ ਦੀ ਉਡੀਕ ਹੈ।

 

 

ਅਮਰੀਕਾ ਤੋਂ ਆਉਣ ਵਾਲੇ ਭਾਰਤੀਆਂ ਤੋਂ 1 ਲੱਖ ਰੁਪਏ ਕਿਰਾਇਆ ਵਸੂਲਿਆ ਜਾਵੇਗਾ, ਜਦ ਕਿ ਇੰਗਲੈਂਡ ਤੋਂ ਆਉਣ ਵਾਲਿਆਂ ਤੋਂ 50 ਹਜ਼ਾਰ ਰੁਪਏ ਲਏ ਜਾਣਗੇ। ਇੰਝ ਹੀ ਬੰਗਲਾਦੇਸ਼ ਤੋਂ ਦਿੱਲੀ ਤੱਕ ਦੇ 12,000 ਰੁਪਏ ਤੇ ਉੱਥੋਂ ਕੋਚੀ ਜਾਣ ਵਾਲਿਆਂ ਲਈ 15 ਹਜ਼ਾਰ ਰੁਪਏ ਕਿਰਾਇਆ ਵਸੂਲਿਆ ਜਾਵੇਗਾ। ਖਾੜੀ ਦੇਸ਼ਾਂ ਤੋਂ ਆਉਣ ਵਾਲੇ ਭਾਰਤੀਆਂ ਲਈ ਕਿਰਾਇਆ 15,000 ਰੁਪਏ ਤੋਂ ਸ਼ੁਰੂ ਹੋਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vande Bharat Mission Starts Today Indians to Return from US from 9th May