ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਭ ਤੋਂ ਤੇਜ਼ ਰੇਲ ਵੰਦੇਭਾਰਤ ’ਚ ਰੇਲ ਰਾਜ ਮੰਤਰੀ ਨੂੰ ਲੱਗੇ ਝਟਕੇ

ਦੇਸ਼ ਦੀ ਸਭ ਤੋਂ ਤੇਜ਼ ਚੱਲਣ ਵਾਲੀ ਵੰਦੇਭਾਰਤ ਐਕਸਪ੍ਰੈਸ ਤੋਂ ਬੁੱਧਵਾਰ ਨੂੰ ਵਾਰਾਣਸੀ ਆ ਰਹੇ ਰੇਲ ਰਾਜ ਮੰਤਰੀ ਸੁਰੇਸ਼ ਅੰਗਾੜੀ ਨੂੰ ਝੱਟਕਾ ਲੱਗਣ ਕਾਰਨ ਰੇਲਵੇ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਹ ਝੱਟਕਾ ਉਸ ਸਮੇਂ ਲੱਗਿਆ ਜਦੋਂ ਰੇਲ ਗੱਡੀ ਸੋਮਨਾ-ਕਾਲੁਆ ਦੇ ਵਿਚਕਾਰ ਸੀ।

 

ਸ਼ਿਕਾਇਤ 'ਤੇ ਕਾਰਵਾਈ ਕਰਨ ਲਗੇ ਅਧਿਕਾਰੀਆਂ ਨੇ ਸੈਕਸ਼ਨ ਨੂੰ ਬਲਾਕ ਕਰਦਿਆਂ ਦਿੱਲੀ-ਹਾਵੜਾ ਮਾਰਗ 'ਤੇ ਕਈ ਸੁਪਰਫਾਸਟ ਟ੍ਰੇਨਾਂ ਨੂੰ ਰੋਕ ਕੇ ਟਰੈਕ ਦੀ ਜਾਂਚ ਕੀਤੀ। ਹਾਲਾਂਕਿ ਉਨ੍ਹਾਂ ਨੂੰ ਟਰੈਕ ਚ ਕੋਈ ਤਕਨੀਕੀ ਖਾਮੀ ਨਹੀਂ ਮਿਲੀ।

 

ਰੇਲ ਜਦੋਂ ਨਵੀਂ ਦਿੱਲੀ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਰੇਲ ਰਾਜ ਮੰਤਰੀ ਯਾਤਰੀਆਂ ਨਾਲ ਗੱਲਬਾਤ ਕਰ ਰਹੇ ਸਨ ਤੇ ਰੇਲ ਚ ਉਪਲੱਬਧ ਸਹੂਲਤਾਂ ਬਾਰੇ ਫੀਡਬੈਕ ਲੈ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਝਟਕੇ ਲੱਗਣੇ ਮਹਿਸੂਸ ਹੋਏ।

 

ਤਕਨੀਕੀ ਜਾਂਚ ਲਈ ਟਰੈਕ ਬਲਾਕ ਹੋਣ ਕਾਰਨ ਝਾਰਖੰਡ ਸੰਪਰਕਕ੍ਰਾਂਤੀ, ਕਾਲਕਾ ਮੇਲ, ਕਲਿੰਦੀ ਐਕਸਪ੍ਰੈਸ, ਸੀਮਾਂਚਲ ਐਕਸਪ੍ਰੈਸ, ਸਿੱਕਮ ਮਹਾਨੰਦ ਐਕਸਪ੍ਰੈਸ ਵਿਚਾਲੇ ਰਸਤੇ ਰੋਕ ਦਿੱਤਾ ਗਿਆ।

 

ਪਿਛਲੇ ਹਫ਼ਤੇ ਚ ਦੋ ਵਾਰ, ਵੰਦੇਭਾਰਤ ਵਾਰਾਨਸੀ ਤੋਂ ਲੰਘਦੇ ਸਮੇਂ ਹਰਦੱਤਪੁਰ ਸਟੇਸ਼ਨ ਕੋਲ ਖੜ੍ਹੀ ਹੋ ਗਈ ਸੀ। ਇਸ ਦਾ ਕਾਰਨ ਪਹਿਲਾਂ OHE ਤਾਰਾਂ ਚ ਸਪਾਰਕਿੰਗ ਨੂੰ ਦੱਸਿਆ ਗਿਆ। ਪਰ ਇਹ ਇਕ-ਦੂਜੇ ’ਤੇ ਦੋਸ਼ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ।

 

ਵਾਰਾਣਸੀ ਦੇ ਅਧਿਕਾਰੀਆਂ ਨੇ ਵੰਦੇਭਾਰਤ ਟ੍ਰੇਨ ਦੀਆਂ ਪੇਂਟਾਂ ਚ ਖਰਾਬੀ ਹੋਣ ਦੀ ਗੱਲ ਦੱਸੀ। ਇਸ ਘਟਨਾ ਤੋਂ ਬਾਅਦ ਅਗਲੇ ਦਿਨ ਇਸ ਦਾ ਰਸਤਾ ਵੀ ਬਦਲ ਦਿੱਤਾ ਗਿਆ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vande Bharat train to Minister of State for Railways check tracks by stopping trains