ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੇ ਦਾਂਦੂਪੁਰ ਚ ਬਣੇ ਰਿੰਗ ਰੋਡ ’ਤੇ ਵੀਰਵਾਰ ਦੀ ਰਾਤ ਤੇਜ਼ ਰਫਤਾਰ ਹੋਣ ਕਾਰਨ ਇਕ ਕਾਰ 200 ਫੁੱਟ ਤਕ ਘਿਸੜਦੀ ਗਈ ਤੇ ਖੱਡ ਚ ਜਾ ਕੇ ਪਲਟ ਗਈ। ਕਾਰ ਪਲਟਣ ਕਾਰਨ ਕਾਰ ਚ ਸਵਾਰ ਮਰਚੈਂਟ ਨੇਵੀ ਜਵਾਨ ਸਮੇਤ 2 ਦੋਸਤਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ।
ਜਾਣਕਾਰੀ ਮੁਤਾਬਕ ਹਾਦਸੇ ਮਗਰੋਂ ਇਕ ਨੌਜਵਾਨ ਦੀ ਲਾਸ਼ ਤੁਰੰਤ ਮਿਲ ਗਏ ਜਦਕਿ ਦੂਜੇ ਦੀ ਲਾਸ਼ ਘਟਨਾ ਦੇ 12 ਘੰਟੇ ਮਗਰੋਂ ਮੌਕੇ ਵਾਲੀ ਥਾਂ ਕੋਲ ਖੜ੍ਹੇ ਬਰਸਾਤੀ ਪਾਣੀ ਚੋਂ ਮਿਲਿਆ। ਕਾਰ ਸਵਾਰ ਸਾਰੇ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ।
ਕਾਰ ਮਾਲਕ ਹਿਮਾਂਸ਼ੂ ਕਾਰ ਚ ਨਾਲ ਵਾਲੀ ਸੀਟ ’ਤੇ ਬੈਠਿਆ ਸੀ ਤੇ ਉਸਦਾ ਦੋਸਤ ਕਰਨ ਕਾਰ ਚਲਾ ਰਿਹਾ ਸੀ ਜਦਕਿ ਕਰਨ ਨੇ ਆਪਣੇ ਦੋ ਹੋਰ ਦੋਸਤਾਂ ਸਰਵੇਸ਼ ਤੇ ਵਿਜੈ ਨੂੰ ਬੁਲਾ ਕੇ ਕਾਰ ਚ ਬਿਠਾ ਲਿਆ ਤੇ ਰਾਤ ਦੇ 12 ਵਜੇ ਕਾਰ ਦੀ ਤੇਜ਼ ਗਤੀ ਨਾਲ ਸਵਾਰੀ ਕਰਨ ਲਈ ਸੜਕ ’ਤੇ ਆ ਗਏ।
ਕਾਰ ਚਲਾ ਰਿਹਾ ਦੋਸਤ ਕਰਨ ਮੋਬਾਈਲ ’ਤੇ ਕੁਝ ਦੇਖਣ ਲੱਗ ਪਿਆ ਕਿ ਅਚਾਨਕ ਰਸਤੇ ਵਿਚਾਲੇ ਇਕ ਕੁੱਤਾ ਆ ਗਿਆ ਜਿਸ ਨੂੰ ਬਚਾਉਣ ਖਾਤਰ ਕਰਨ ਨੇ ਤੁਰੰਤ ਬ੍ਰੇਕ ਮਾਰ ਦਿੱਤੀ ਤਾਂ ਕੰਟਰੋਲ ਤੋਂ ਬਾਹਰ ਹੋਈ ਕਾਰ ਲਗਪਗ 200 ਫੁੱਟ ਤਕ ਘਿਸੜਦੀ ਗਈ ਤੇ ਖੱਡ ਚ ਜਾ ਕੇ ਪਲਟ ਗਈ।
ਰਾਹਗੀਰਾਂ ਨੇ ਬੇਹਦ ਮੁਸ਼ਕਲ ਨਾਲ ਨੁਕਸਾਨੀ ਗਈ ਕਾਰ ਚੋਂ ਨੌਜਵਾਨਾਂ ਨੂੰ ਕਢਿਆ ਤਾਂ ਹਿਮਾਂਸ਼ੂ ਦੀ ਮੌਤ ਹੋ ਚੁੱਕੀ ਸੀ। ਸਰਵੇਸ਼ ਤੇ ਵਿਜੇ ਜ਼ਖ਼ਮੀ ਸਨ। ਜਦਕਿ ਕਾਰ ਚਲਾ ਰਿਹਾ ਕਰਨ ਲਾਪਤਾ ਸੀ।
ਅਗਲੇ ਦਿਨ ਸ਼ੁੱਕਰਵਾਰ ਨੂੰ ਤੜਕੇ ਪੁਲਿਸ ਨੇ ਕਰਨ ਨੂੰ ਲੱਭਣਾ ਸ਼ੁਰੂ ਕੀਤਾ ਉਸ ਦੀ ਲਾਸ਼ ਬਰਸਾਤੀ ਮੀਂਹ ਨਾਲ ਭਰੇ ਇਕ ਖੱਡ ਚੋਂ ਬਰਾਮਦ ਕੀਤੀ ਗਈ। ਨੇਵੀ ਚ ਤਾਇਨਾਤ ਕਰਨ 4 ਦਿਨ ਪਹਿਲਾਂ ਹੀ ਛੁੱਟੀ ਲੈ ਕੇ ਘਰੇ ਪਰਤਿਆ ਸੀ।
.