ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੱਕਰਵਾਤ ਤੂਫਾਨ ‘ਵਾਯੂ’ ਨੇ ਬਦਲਿਆ ਰਾਹ

ਚੱਕਰਵਾਤ ਤੂਫਾਨ ‘ਵਾਯੂ’ ਨੇ ਬਦਲਿਆ ਰਾਹ

ਮੌਸਮ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਚੱਕਰਵਾਤ ਤੂਫਾਨ ‘ਵਾਯੂ’ ਨੇ ਆਪਣਾ ਰਸਤਾ ਬਦਲ ਲਿਆ ਹੈ ਅਤੇ ਹੁਣ ਇਸ ਦੇ ਗੁਜਰਾਤ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੈ। ਪ੍ਰਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਤੇ ਰਾਜੀਵਨ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ ਕਿ ਇਸਦੇ (ਚੱਕਰਵਾਤ ਵਾਯੂ) ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਨਹੀਂ ਹੈ। ਇਹ ਕੇਵਲ ਤੱਟ ਦੇ ਕਿਨਾਰੇ ਤੋਂ ਨਿਕਲੇਗਾ। ਇਸਦੇ ਰਸਤੇ ਵਿਚ ਹਲਕਾ ਬਦਲਾਅ ਆਇਆ ਹੈ। ਪ੍ਰੰਤੂ, ਇਸਦਾ ਪ੍ਰਭਾਵ ਉਥੇ ਹੋਵੇਗਾ, ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰਤੀ ਮੀਂਹ ਪਵੇਗਾ।

 

ਮੌਸਮ ਵਿਗਿਆਨ ਵਿਭਾਗ ਦੇ ਵਧੀਕ ਮਹਾ ਨਿਰਦੇਸ਼ਕ ਦੇਵੇਂਦਰ ਪ੍ਰਧਾਨ ਨੇ ਦੱਸਿਆ ਕਿ ਚੱਕਰਵਾਤ ਸਮੁੰਦਰ ਵਿਚ ਰਹੇਗਾ ਅਤੇ ਗੁਜਰਾਤ ਤੱਟ ਦੇ ਕਿਨਾਰੇ–ਕਿਨਾਰੇ ਲੰਘੇਗਾ। ਪ੍ਰਧਾਨ ਨੇ ਕਿਹਾ ਕਿ ਇਸ ਨੇ ਥੋੜ੍ਹਾ ਜਾ ਪੱਛਮ ਵੱਲ ਰੁਖ ਕਰ ਲਿਆ ਹੈ। ਇਹ ਗੁਜਰਾਤ ਤੱਟ ਦੇ ਕੰਢੇ–ਕੰਢੇ ਨਿਕਲੇਗਾ।

 

ਚੱਕਰਵਾਤ ਚੇਤਾਵਨੀ ਪ੍ਰਭਾਗ ਨੇ ਸਵੇਰੇ ਸਾਢੇ ਅੱਠ ਵਜੇ ਦੇ ਬੁਲਟਿਨ ਵਿਚ ਕਿਹਾ ਕਿ ‘ਕਾਫੀ ਸੰਭਾਵਨਾ ਹੈ ਕਿ ਇਹ ਕੁਝ ਸਮੇਂ ਤੱਕ ਉਤਰ–ਉਤਰ ਪੱਛਮੀ ਦਿਸ਼ਾ ਵੱਲ ਚਲੇਗਾ ਅਤੇ ਫਿਰ ਉਤਰ ਪੱਛਮੀ ਦਿਸ਼ਾ ਵਿਚ ਸੌਰਾਸ਼ਟਰ ਤੱਟ ਦੇ ਕਿਨਾਰੇ ਤੋਂ ਲੰਘੇਗਾ ਜਿਸ ਨਾਲ ਗਿਰ ਸੋਮਨਾਥ, ਦੀਵ, ਜੂਨਾਗੜ੍ਹ, ਪੋਰਬੰਦਰ ਅਤੇ ਦੇਵਭੂਮੀ ਦਵਾਰਕਾ ਪ੍ਰਭਾਵਿਤ ਹੋਣਗੇ। ਇਸ ਦੌਰਾਨ 135 ਤੋਂ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲਣਗੀਆਂ ਜੋ 13 ਜੂਨ ਨੂੰ ਦੁਪਹਿਰ ਬਾਅਦ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀਆਂ ਹਵਾਵਾਂ ਵਿਚ ਤਬਦੀਲ ਹੋ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vayu Cyclone Updates: read latest news images photos videos of vaayu tufan in gujarat weather condition