ਭੋਪਾਲ 'ਚ ਕਾਂਗਰਸ ਸੇਵਾ ਦਲ ਨੇ ਵੀਰ ਸਾਵਰਕਰ 'ਤੇ ਇੱਕ ਵਿਵਾਦਿਤ ਕਿਤਾਬ ਲਿਖੀ ਹੈ। ਇਹ ਕਿਤਾਬ ਕਾਂਗਰਸ ਸੇਵਾ ਦਲ ਦੀ ਬੈਠਕ 'ਚ ਜਾਰੀ ਕੀਤੀ ਗਈ। ਇਸ ਕਿਤਾਬ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਕਿਤਾਬ 'ਚ ਸਾਵਰਕਰ ਦੇ ਨਾਥੂਰਾਮ ਗੋਡਸੇ ਨਾਲ ਸਰੀਰਕ ਸਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਕਿਤਾਬ 'ਚ ਲਿਖੀ ਉਸ ਲਾਈਨ ਨੂੰ ਸੇਵਾ ਦਲ ਦੇ ਨੇਤਾ ਲਾਲਜੀ ਦੇਸਾਈ ਨੇ ਬੈਠਕ 'ਚ ਪੜ੍ਹਿਆ। ਉਨ੍ਹਾਂ ਨੇ ਗੋਡਸੇ ਦੇ ਨਾਲ ਵੀਰ ਸਾਵਰਕਰ ਦੇ ਸਮਲਿੰਗੀ ਸਬੰਧਾਂ ਦਾ ਜ਼ਿਕਰ ਕੀਤਾ ਹੈ।
Lalji Desai,Rashtriya Seva Dal on a line in Congress Seva Dal booklet reading,'Savarkar had physical relationship with Nathuram Godse':Writer has written it on basis of evidence.But that's not imp for us. In our country today,everyone has legal right to have their own preferences pic.twitter.com/UpqcC6rOsl
— ANI (@ANI) January 2, 2020
ਦੱਸਿਆ ਜਾ ਰਿਹਾ ਹੈ ਕਿ ਲੇਖਕ ਨੇ ਪੁਖਤਾ ਸਬੂਤ ਦੇ ਆਧਾਰ 'ਤੇ ਇਹ ਕਿਤਾਬ ਲਿਖੀ ਹੈ। ਸੇਵਾ ਦਲ ਦੀ ਬੈਠਕ 'ਚ ਜਿਹੜੀ ਕਿਤਾਬ ਵੰਡੀ ਗਈ, ਉਸ ਦਾ ਨਾਂ ਹੈ 'ਵੀਰ ਸਾਵਰਕਰ ਕਿੰਨੇ ਵੀਰ?' ਇਸ ਕਿਤਾਬ 'ਚ ਲਿਖਿਆ ਹੈ ਕਿ ਸਾਵਰਕਰ ਜਦੋਂ 12 ਸਾਲ ਦੇ ਸਨ, ਉਦੋਂ ਉਨ੍ਹਾਂ ਨੇ ਮਸਜਿਦ 'ਤੇ ਪੱਥਰ ਸੁੱਟੇ ਸਨ ਅਤੇ ਉੱਥੇ ਦੀਆਂ ਟਾਈਲਾਂ ਤੋੜ ਦਿੱਤੀਆਂ ਸੀ। ਨਾਲ ਹੀ ਉਨ੍ਹਾਂ ਦੇ ਸਰੀਰਕ ਸਬੰਧਾਂ ਦਾ ਵੀ ਜ਼ਿਕਰ ਕੀਤਾ ਹੈ।
ਇਸ ਤੋਂ ਇਲਾਵਾ ਕਿਤਾਬ 'ਚ ਲਿਖਿਆ ਹੈ ਕਿ ਸਾਵਰਕਰ ਘੱਟਗਿਣਤੀ ਔਰਤਾਂ ਨਾਲ ਬਲਾਤਕਾਰ ਕਰਨ ਲਈ ਲੋਕਾਂ ਨੂੰ ਭੜਕਾਉਂਦਾ ਸੀ। ਇਸ ਤੋਂ ਇਲਾਵਾ ਸਾਵਰਕਰ ਨੇ ਜੇਲ ਤੋਂ ਬਾਹਰ ਆਉਣ ਲਈ ਅੰਗਰੇਜ਼ਾਂ ਤੋਂ ਲਿਖਤੀ ਮਾਫੀ ਮੰਗੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਹ ਦੁਬਾਰਾ ਕਿਸੇ ਸਿਆਸੀ ਗਤੀਵਿਧੀ 'ਚ ਸਾਮਿਲ ਨਹੀਂ ਹੋਣਗੇ।

ਉੱਧਰ ਸੇਵਾ ਦਲ ਦੀ ਬੈਠਕ 'ਚ ਵਿਵਾਦਿਤ ਕਿਤਾਬ ਵੰਡਣ 'ਤੇ ਭਾਜਪਾ ਨੇ ਸਖਤ ਵਿਰੋਧ ਪ੍ਰਗਟਾਇਆ ਹੈ। ਭੋਪਾਲ ਤੋਂ ਭਾਜਪਾ ਦੇ ਉਪ ਪ੍ਰਧਾਨ ਰਾਮੇਸ਼ਵਰ ਸ਼ਰਮਾ ਨੇ ਕਿਹਾ ਕਿ ਔਰਤਾਂ ਨੂੰ ਤੰਦੂਰ 'ਚ ਜ਼ਿੰਦਾ ਸਾੜਨ ਵਾਲੀ ਕਾਂਗਰਸ ਤੋਂ ਉਮੀਦ ਵੀ ਹੋਰ ਕੀ ਕੀਤੀ ਜਾ ਸਕਦੀ ਹੈ। ਕਾਂਗਰਸ ਸਿਰਫ ਸੋਨੀਆ ਗਾਂਧੀ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਇਸ ਲਈ ਅਜਿਹੀਆਂ ਗੱਲਾਂ ਕਰਦੀ ਹੈ।