ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਰੱਪਾ ਮੋਈਲੀ ਨੇ ਉਡਾਇਆ 'ਇਕ ਦੇਸ਼-ਇਕ ਚੋਣ’ ਦਾ ਮਜ਼ਾਕ, ਕਹੀ ਇਹ ਗੱਲ

ਸਾਬਕਾ ਕੇਂਦਰੀ ਕਾਨੂੰਨ ਮੰਤਰੀ ਐਮ ਵੀਰੱਪਾ ਮੋਈਲੀ ਨੇ 'ਇਕ ਦੇਸ਼-ਇਕ ਚੋਣ’ ਦੇ ਵਿਚਾਰ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਹ ਮਨੁੱਖ ਦਾ ਜੀਵਨਕਾਲ ਤੈਅ ਕਰਨ ਵਾਂਗ ਹੈ। ਕਾਂਗਰਸ ਦੇ ਸੀਨੀਅਰ ਆਗੂਆਂ ਨੇ ਭਾਜਪਾ ਦੀ ਐਨਡੀਏ ਸਰਕਾਰ ਦੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠਿਆਂ ਕਰਾਉਣ ਦੀ ਕੋਸ਼ਿਸ਼ ਨੂੰ ਸਿਰਫ ਨਾਅਰਾ ਅਤੇ ਅੱਖਾਂ ਚ ਧੂੜ ਪਾਉਣੀ ਕਰਾਰ ਦਿੱਤਾ ਜਿਸਦਾ ਟੀਚਾ ਬੇਰੋਜ਼ਗਾਰੀ ਅਤੇ ਖੇਤੀਬਾੜੀ ਸੰਕਟ ਵਰਗੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਖਿੱਚਣਾ ਹੈ।

 

ਮੋਈਲੀ ਨੇ ਕਿਹਾ ਕਿ ਸੂਬਾ ਸਰਕਾਰਾਂ ਮੌਜੂਦਾ ਲੋਕ ਸਭਾ ਦੇ ਕਾਰਜਕਾਲ ਦੌਰਾਨ ਡਿੱਗ ਸਕਦੀਆਂ ਹਨ ਤੇ ਇਕੱਠਿਆਂ ਚੋਣਾਂ ਕਰਵਾਉਣ ਦੇ ਕਾਨੂੰਨ ਨੂੰ ਲਾਗੂ ਕਰਾਉਣ ਲਈ ਕੀ ਇਨ੍ਹਾਂ ਸੂਬਿਆਂ ਨੂੰ ਅਗਲੀਆਂ ਲੋਕ ਸਭਾ ਚੋਣਾਂ ਤਕ ਉਡੀਕ ਕਰਨੀ ਹੋਵੇਗੀ?

 

ਮੋਈਲੀ ਨੇ ਕਿਹਾ ਕਿ 'ਇਕ ਦੇਸ਼-ਇਕ ਚੋਣ’ ਕਰਾਉਣੀ ਲੋਕਾਂ ਦੇ ਜੀਵਨਕਾਲ ਨੂੰ ਤੈਅ ਕਰਨ ਦੇ ਬਰਾਬਰ ਹੈ। ਇਹ ਵਿਚਾਰ ਇਹ ਨਿਯਮ ਬਣਾਉਣ ਵਾਂਗ ਹੈ ਕਿ ਹਰੇਕ ਕਿਸੇ ਨੂੰ 60 ਸਾਲ ਜਿਊਂਦਾ ਰਹਿਣਾ ਚਾਹੀਦਾ ਹੈ। ਜੇਕਰ ਲੋਕਾਂ ਦੀ ਮੌਤ ਪਹਿਲਾਂ ਹੋ ਜਾਵੇ ਤਾਂ ਕੀ ਹੋਵੇਗਾ?

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Veerappa Moily mocks One Nation One Election idea says its like fixing human lifespan