ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਸਾ ਤੋਂ ਬਾਅਦ ਜ਼ਰੂਰੀ ਚੀਜ਼ਾਂ ਲਈ ਤਰਸ ਰਹੇ ਲੋਕ, ਦੁੱਧ 200 ਰੁਪਏ ਪ੍ਰਤੀ ਲਿਟਰ ਪਹੁੰਚਿਆ

ਦੰਗਿਆਂ ਦਾ ਸਾਹਮਣਾ ਕਰ ਰਹੇ ਉੱਤਰ-ਪੂਰਬੀ ਦਿੱਲੀ ਦੇ ਲੋਕਾਂ ਦੀ ਪ੍ਰੇਸ਼ਾਨੀ ਹੁਣ ਹੋਰ ਵੱਧਦੀ ਵਿਖਾਈ ਦੇ ਰਹੀ ਹੈ। ਹਿੰਸਾ ਨਾਲ ਕਿਸੇ ਤਰ੍ਹਾਂ ਜਾਨ ਬਚਾ ਰਹੇ ਲੋਕਾਂ ਕੋਲ ਹੁਣ ਖਾਣ-ਪੀਣ ਵਾਲੇ ਸਮਾਨ ਦੀ ਕਮੀ ਹੁੰਦੀ ਜਾ ਰਹੀ ਹੈ। ਇਸ ਕਾਰਨ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਛੋਹ ਰਹੀਆਂ ਹਨ। ਦੁੱਧ ਦੀ ਗੱਲ ਕਰੀਏ ਤਾਂ ਇਹ 200 ਰੁਪਏ ਲਿਟਰ ਤਕ ਪਹੁੰਚ ਗਿਆ ਹੈ। ਲੋਕਾਂ ਦੇ ਘਰਾਂ 'ਚ ਰੱਖੀ ਸਬਜ਼ੀ, ਆਟਾ, ਦਾਲ ਆਦਿ ਖਤਮ ਹੋਣ ਲੱਗੇ ਹਨ ਅਤੇ ਦੁਕਾਨਾਂ ਬੰਦ ਹੋਣ ਕਾਰਨ ਆਸਪਾਸ ਕੁੱਝ ਨਹੀਂ ਮਿਲ ਰਿਹਾ ਹੈ।

 


 

ਉੱਤਰ-ਪੂਰਬੀ ਦਿੱਲੀ ਦੇ ਬਹੁਤੇ ਇਲਾਕਿਆਂ ਦੀ ਪਿਛਲੇ 72 ਘੰਟਿਆਂ ਤੋਂ ਹਾਲਾਤ ਕਾਫੀ ਮਾੜੇ ਬਣੇ ਹੋਏ ਹਨ। ਦੁਕਾਨਾਂ ਸਾੜ ਦਿੱਤੀਆਂ ਗਈਆਂ ਜਾਂ ਲੁੱਟ ਲਈਆਂ ਗਈਆਂ। ਰੇਹੜੀ ਵਾਲਿਆਂ ਦਾ ਵੀ ਸਮਾਨ ਲੁੱਟ ਲਿਆ ਗਿਆ। ਕੁਝ ਲੋਕ ਡਰ ਕਾਰਨ ਘਰ ਤੋਂ ਬਾਹਰ ਨਹੀਂ ਨਿਕਲ ਰਹੇ। ਅਜਿਹੇ 'ਚ ਲੋਕਾਂ ਲਈ ਆਟਾ, ਦੁੱਧ, ਸਬਜ਼ੀਆਂ ਲਿਆਉਣਾ ਅਸੰਭਵ ਹੋ ਗਿਆ ਹੈ।

 


 

ਚਾਂਦਬਾਗ 'ਚ ਰਹਿਣ ਵਾਲੇ ਮੁਬਾਰਕ ਹੁਸੈਨ ਦਾ ਕਹਿਣਾ ਹੈ ਕਿ ਦੁੱਧ ਕੁਝ ਹੀ ਥਾਵਾਂ 'ਤੇ ਮਿਲ ਰਿਹਾ ਹੈ, ਉਹ ਵੀ 200 ਰੁਪਏ ਪ੍ਰਤੀ ਲਿਟਰ। ਉਨ੍ਹਾਂ ਕਿਹਾ ਕਿ ਲੋਕ ਘਰਾਂ 'ਚ ਕੈਦ ਹਨ ਅਤੇ ਜ਼ਰੂਰੀ ਚੀਜ਼ਾਂ ਲਈ ਪ੍ਰੇਸ਼ਾਨ ਹੋ ਰਹੇ ਹਨ। ਦੁੱਧ ਅਤੇ ਸਬਜ਼ੀਆਂ ਨੂੰ ਲੱਭਣਾ ਤਾਂ ਸਭ ਤੋਂ ਮੁਸ਼ਕਲ ਹੈ। ਜ਼ਰੂਰੀ ਸਮਾਨ ਲੈਣ ਲਈ ਲੋਕ ਯਮੁਨਾ ਵਿਹਾਰ ਤਕ ਗਏ ਪਰ ਪਰ ਉੱਥੇ ਕੁਝ ਵੀ ਨਹੀਂ ਹੈ। ਲੋਕ ਸ਼ਾਹਦਰਾ ਜਾਣ ਤੋਂ ਗੁਰੇਜ਼ ਕਰ ਰਹੇ ਹਨ ਕਿਉਂਕਿ ਅਜਿਹਾ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ। '
 

ਖਜੂਰੀ 'ਚ ਰਹਿਣ ਵਾਲੇ ਨਵੀਨ ਸਿੰਘ ਦਾ ਕਹਿਣਾ ਹੈ ਕਿ ਉੱਥੇ ਵੀ ਹਾਲਾਤ ਇਸੇ ਤਰ੍ਹਾਂ ਦੇ ਹਨ। ਰੋਜ਼ਾਨਾ ਦੀਆਂ ਚੀਜ਼ਾਂ ਜਿਵੇਂ ਦੁੱਧ, ਬਰੈੱਡ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। 

 


 

ਯਮੁਨਾ ਵਿਹਾਰ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਇਲਾਕੇ 'ਚ ਵੀ ਅਜਿਹੇ ਹਾਲਾਤ ਬਣੇ ਹੋਏ ਹਨ। ਦੁੱਧ ਤੈਅ ਰੇਟ ਤੋਂ ਵੱਧ ਕੀਮਤਾਂ 'ਤੇ ਮਿਲ ਰਿਹਾ ਹੈ। ਕਰਿਆਨਾ ਦੁਕਾਨਦਾਰ ਉਨ੍ਹਾਂ ਨੂੰ ਹੀ ਚੀਜ਼ਾਂ ਦੇ ਰਹੇ ਹਨ, ਜਿਨ੍ਹਾਂ ਨੂੰ ਉਹ ਜਾਣਦੇ ਹਨ, ਕਿਉਂਕਿ ਉਨ੍ਹਾਂ ਕੋਲ ਵੀ ਸਟਾਕ ਸੀਮਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vegetable and milk prices in some pockets of the violence hit northeast Delhi has gone up