ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਾਜੌਰੀ ਨੇੜੇ ਵਾਹਨ ਖੱਡ ’ਚ ਡਿੱਗਾ, ਛੇ ਮਰੇ 1 ਫੱਟੜ

​​​​​​​ਰਾਜੌਰੀ ਨੇੜੇ ਵਾਹਨ ਖੱਡ ’ਚ ਡਿੱਗਾ, ਛੇ ਮਰੇ 1 ਫੱਟੜ

ਜੰਮੂ–ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਇੱਕ ਵਾਹਨ ਦੇ ਅੱਜ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਝਾਨ–ਢੰਡਕੋਟ ਦੇ ਦਰਹਲ ਇਲਾਕੇ ਵਿਚ ਸਨਿੱਚਰਵਾਰ–ਐਤਵਾਰ ਰਾਤੀਂ 12:30 ਵਜੇ ਵਾਪਰਆ। ਉਹ ਵਾਹਨ ਸਬਜ਼ੀ–ਗਾਓਂ ਜਾ ਰਿਹਾ ਸੀ। ਇੱਕ ਮੋੜ ’ਤੇ ਡਰਾਇਵਰ ਆਪਣੇ ਵਾਹਨ ਤੋਂ ਕਾਬੂ ਗੁਆ ਬੈਠਾ। ਸਥਾਨਕ ਨਿਵਾਸੀਆਂ ਨੇ ਹਾਦਸੇ ਦੇ ਤੁਰੰਤ ਪਿੱਛੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਦੀ ਟੀਮ, ਡਾਕਟਰ ਤੇ ਪੈਰਾ–ਮੈਡੀਕਲ ਸਟਾਫ਼ ਵੀ ਹਾਦਸੇ ਵਾਲੀ ਥਾਂ ਉੱਤੇ ਪੁੱਜੇ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹ ਘਟਨਾ ਸਥਾਨ ਉੱਤੇ ਪੁੱਜੇ, ਤਾਂ ਚਾਰ ਵਿਅਕਤੀ ਤਾਂ ਪਹਿਲਾਂ ਹੀ ਮਾਰੇ ਜਾ ਚੁੱਕੇ ਸਨ; ਜਦ ਕਿ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਸੀ। ਦਰਹਲ ਦੇ ਹਸਪਤਾਲ ’ਚ ਅੱਜ ਸਵੇਰੇ ਦੋ ਜਣਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਿਹਤਰ ਇਲਾਜ ਇੱਕ ਵਿਅਕਤੀ ਨੂੰ ਜੰਮੂ ਭੇਜਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vehicle fell into gorge near Rajauri 6 dead