ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਤੋਂ ਮਹਿੰਗਾ ਹੋ ਗਿਆ ਵਾਹਨਾਂ ਦਾ ਬੀਮਾ, ਗੱਡੀਆਂ ਦੀ ਕੀਮਤ ਵਧੇਗੀ 1,000 ਤੋਂ 11,000 ਤੱਕ

ਅੱਜ ਤੋਂ ਮਹਿੰਗਾ ਹੋ ਗਿਆ ਵਾਹਨਾਂ ਦਾ ਬੀਮਾ, ਗੱਡੀਆਂ ਦੀ ਕੀਮਤ ਵਧੇਗੀ 1,000 ਤੋਂ 11,000 ਤੱਕ

ਮੋਟਰਸਾਇਕਲ–ਕਾਰ ਦੇ ਨਾਲ–ਨਾਲ ਵੱਡੇ ਵਾਹਨਾਂ ਦਾ ਥਰਡ–ਪਾਰਟੀ ਬੀਮਾ ਲਈ ਵਧਿਆ ਹੋਇਆ ਪ੍ਰੀਮੀਅਮ ਅੱਜ ਐਤਵਾਰ ਤੋਂ ਲਾਗੂ ਹੋ ਗਿਆ। ਵਾਹਨ ਉਦਯੋਗ ਦਾ ਕਹਿਣਾ ਹੈ ਕਿ ਇਸ ਨਾਲ ਨਵਾਂ ਵਾਹਨ ਖ਼ਰੀਦਣਾਹੋਰ ਵੀ ਮਹਿੰਗਾ ਹੋ ਜਾਵੇਗਾ ਤੇ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੀਆਂ ਕੰਪਨੀਆਂ ਨੂੰ ਵੱਡਾ ਝਟਕਾ ਾਲੱਗੇਗਾ।

 

 

ਨਵਾਂ ਦੋਪਹੀਆ ਵਾਹਨ ਖ਼ਰੀਦਣ ’ਤੇ ਪੰਜ ਸਾਲ ਤੇ ਕਾਰਾਂ ਲਈ ਤਿੰਨ ਸਾਲਾਂ ਦਾ ਥਰਡ–ਪਾਰਟੀ ਬੀਮਾ ਕਰਵਾਉਣਾ ਜ਼ਰੂਰੀ ਹੁੰਦਾ ਹੈ। ਚੌਪਹੀਆ ਵਾਹਨਾਂ ਦਾ ਬੀਮਾ ਪ੍ਰੀਮੀਅਮ 12.5 ਫ਼ੀ ਸਦੀ ਤੇ ਦੋਪਹੀਆ ਵਾਹਨਾਂ ਉੱਤੇ 21 ਫ਼ੀ ਸਦੀ ਤੱਕ ਵਧਿਆ ਹੈ। ਇੰਝ ਨਵੇਂ ਦੋਪਹੀਆ ਵਾਹਨਾਂ ਦੀ ਕੀਮਤ ਵਿੱਚ 350 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਤੇ ਚੌਪਹੀਆ ਵਾਹਨਾਂ ਦੀ ਕੀਮਤ 6,000 ਰੁਪਏ ਤੋਂ ਲੈ ਕੇ 11,000 ਰੁਪਏ ਤੱਕ ਵਧ ਜਾਵੇਗੀ।

 

 

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਜਨਰਲ ਸਕੱਤਰ ਨਵੀਨ ਗੁਪਤਾ ਨੇ ਕਿਹਾ ਕਿ ਪਿਛਲੇ ਸਾਲ ਵੀ ਬੀਮਾ ਵਿੱਚ 18 ਤੋਂ 23 ਫ਼ੀ ਸਦੀ ਤੱਕ ਦਾ ਵਾਧਾ ਕੀਤਾ ਗਿਆ ਸੀ। ਤਦ ਉਦੋਂ ਦੇ ਵਿੱਤ ਮੰਤਰੀ ਪੀਯੂਸ਼ ਗੋਇਲ ਨੇ IRDA ਨੂੰ ਇਸ ਬਾਰੇ ਮੁੜ–ਵਿਚਾਰ ਕਰਨ ਲਈ ਕਿਹਾ ਸੀ ਪਰ ਉਹ ਵਾਧਾ ਵਾਪਸ ਨਹੀਂ ਲਿਆ ਗਿਆ ਸੀ।

 

 

ਇਸ ਵਰ੍ਹੇ ਵੀ ਵਪਾਰਕ ਵਾਹਨਾਂ ਦਾ ਬੀਮਾ ਪ੍ਰੀਮੀਅਮ ਛੇ ਤੋਂ 11 ਫ਼ੀ ਸਦੀ ਵਧ ਗਿਆ ਹੈ।

 

 

ਸ੍ਰੀ ਗੁਪਤਾ ਨੇ ਕਿਹਾ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੋਈ ਵੀ ਵਿਗਿਆਨਕ ਡਾਟਾ ਨਹੀਂ ਹੈ ਤੇ ਸਿਰਫ਼ ਪੂਰਵ–ਅਨੁਮਾਨ ਦੇ ਆਧਾਰ ’ਤੇ ਹੀ ਪ੍ਰੀਮੀਅਮ ਵਧਾ ਦਿੱਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vehicle Insurance is more costly today Vehicles will also be costly from Rs 1000 to 11000