ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

20 ਕਤਲਾਂ ਦੇ ਬਹਿਮਈ ਕੇਸ ’ਤੇ ਅਦਾਲਤੀ ਫ਼ੈਸਲਾ 39 ਸਾਲਾਂ ਪਿੱਛੋਂ ਅੱਜ ਸੰਭਵ

20 ਕਤਲਾਂ ਦੇ ਬਹਿਮਈ ਕੇਸ ’ਤੇ ਅਦਾਲਤੀ ਫ਼ੈਸਲਾ 39 ਸਾਲਾਂ ਪਿੱਛੋਂ ਅੱਜ ਸੰਭਵ

ਬਹੁ–ਚਰਚਿਤ ਬਹਿਮਈ ਕਤਲ–ਕਾਂਡ ਵਾਪਰਨ ਦੇ 39 ਸਾਲਾਂ ਪਿੱਛੋਂ ਅਦਾਲਤ ਅੱਜ ਸੋਮਵਾਰ ਨੂੰ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਇਸ ਕਤਲ–ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 14 ਫ਼ਰਵਰੀ, 1981 ਨੂੰ ਡਾਕੂ ਫੂਲਨ ਦੇਵੀ ਨੇ ਪਿੰਡ ਬਹਿਮਈ ਉੱਤੇ ਹਮਲਾ ਕਰ ਕੇ 20 ਵਿਅਕਤੀਆਂ ਨੂੰ ਇੱਕ ਕਤਾਰ ’ਚ ਖੜ੍ਹੇ ਕਰ ਕੇ ਉਨ੍ਹਾਂ ਨੂੰ ਗੋਲ਼ੀਆਂ ਨਾਲ ਭੁੰਨ ਸੁੱਟਿਆ ਸੀ। ਮਰਨ ਵਾਲਿਆਂ ’ਚ 17 ਖੱਤਰੀ ਸਨ।

 

 

ਇਹ ਅਜਿਹਾ ਮਾਮਲਾ ਸੀ, ਜਿਸ ਵਿੱਚ 35 ਵਿਅਕਤੀਆਂ ਵਿਰੁੱਧ FIR ਦਰਜ ਹੋਈ ਸੀ ਪਰ ਦੋਸ਼ ਸਿਰਫ਼ ਫੂਲਨ ਦੇਵੀ ਸਮੇਤ 6 ਜਣਿਆਂ ਦੇ ਵਿਰੁੱਧ ਹੀ ਆਇਦ ਹੋਏ ਸਨ। ਉਨ੍ਹਾਂ ਵਿੱਚ ਸ਼ਿਆਮਬਾਬੂ, ਭੀਖਾ, ਵਿਸ਼ਵਨਾਥ, ਪੋਸ਼ਾ ਤੇ ਰਾਮ ਸਿੰਘ ਸ਼ਾਮਲ ਸਨ। ਫੂਲਨ ਦੇਵੀ ਦੇ ਕਤਲ ਤੋਂ ਬਾਅਦ ਰਾਮ ਸਿੰਘ ਦੀ 13 ਫ਼ਰਵਰੀ, 2019 ਨੂੰ ਜੇਲ੍ਹ ’ਚ ਹੀ ਮੌਤ ਹੋ ਗਈ ਸੀ।

 

 

ਪੋਸ਼ਾ ਹਾਲੇ ਵੀ ਜੇਲ੍ਹ ’ਚ ਬੰਦ ਹੈ, ਜਦ ਕਿ ਤਿੰਨ ਮੁਲਜ਼ਮ ਇਸ ਵੇਲੇ ਜ਼ਮਾਨਤ ’ਤੇ ਚੱਲ ਰਹੇ ਹਨ। ਕੇਸ ਵਿੱਚ 6 ਗਵਾਹ ਬਣਾਏ ਗਏ ਸਨ; ਜਿਨ੍ਹਾਂ ਵਿੱਚੋਂ ਹੁਣ ਦੋ ਹੀ ਜਿਊਂਦੇ ਹਨ।

 

 

ਫੂਲਨ ਦੇ ਪਿਤਾ ਦੀ 40 ਬਿੱਘੇ ਜ਼ਮੀਨ ’ਤੇ ਚਾਚੇ ਨੇ ਕਬਜ਼ਾ ਕਰ ਲਿਆ ਸੀ। 11 ਸਾਲਾਂ ਦੀ ਉਮਰ ’ਚ ਫੂਲਨ ਨੇ ਚਾਚੇ ਤੋਂ ਆਪਣੀ ਜ਼ਮੀਨ ਮੰਗੀ। ਇਸ ’ਤੇ ਚਾਚੇ ਨੇ ਉਸ ਉੱਤੇ ਡਕੈਤੀ ਦਾ ਕੇਸ ਦਰਜ ਕਰਵਾ ਦਿੱਤਾ। ਫੂਲਨ ਨੂੰ ਜੇਲ੍ਹ ਜਾਣਾ ਪਿਆ। ਜਦੋਂ ਉਹ ਜੇਲ੍ਹ ’ਚੋਂ ਛੁੱਟੀ, ਤਦ ਉਹ ਡਕੈਤਾਂ ਦੇ ਸੰਪਰਕ ਵਿੱਚ ਆ ਗਈ।

 

 

ਇਸ ਤੋਂ ਬਾਅਦ ਦੂਜੇ ਗਿਰੋਹ ਦੇ ਲੋਕਾਂ ਨੇ ਫੂਲਨ ਦਾ ਸਮੂਹਕ ਬਲਾਤਕਾਰ ਕੀਤਾ। ਇਸ ਦਾ ਬਦਲਾ ਲੈਣ ਲਈ ਫੂਲਨ ਨੇ ਬਹਿਮਈ ਦੇ 20 ਵਿਅਕਤੀਆਂ ਨੂੰ ਸਰੇਆਮ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਹੀ ਫੂਲਨ ਦੇਵੀ ਨੂੰ ‘ਬੈਂਡਿਟ ਕੁਈਨ’ ਆਖਣ ਲੱਗੇ ਸਨ।

 

 

1983 ’ਚ ਫੂਲਨ ਦੇਵੀ ਨੇ ਆਤਮ–ਸਮਰਪਣ ਕਰ ਦਿੱਤਾ ਸੀ। ਬਾਅਦ ’ਚ ਉਹ ਮਿਰਜ਼ਾਪੁਰ ’ਚ ਸੰਸਦ ਮੈਂਬਰ ਬਣੀ। ਸਾਲ 2001 ’ਚ ਦਿੱਲੀ ਸਥਿਤ ਉਸ ਦੇ ਘਰ ਸਾਹਮਣੇ ਸ਼ੇਰ ਸਿੰਘ ਰਾਣਾ ਨੇ ਉਸ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

 

 

ਫੂਲਨ ਦੇਵੀ ਦੇ ਗਿਰੋਹ ਨੇ ਜਗਨਨਾਥ ਸਿੰਘ, ਤੁਲਸੀਰਾਮ, ਸੁਰੇਂਦਰ ਸਿੰਘ, ਰਾਜੇਂਦਰ ਸਿੰਘ, ਲਾਲ ਸਿੰਘ, ਰਾਮਾਧਾਰ ਸਿੰਘ, ਵੀਰੇਂਦਰ ਸਿੰਘ, ਸ਼ਿਵਰਾਮ ਸਿੰਘ, ਰਾਮਚੰਦਰ ਸਿੰਘ, ਸ਼ਿਵ ਬਾਲਕ ਸਿੰਘ, ਨਰੇਸ਼ ਸਿੰਘ, ਦਸ਼ਰਥ ਸਿੰਘ, ਬਨਵਾਰੀ ਸਿੰਘ, ਹਿੰਮਤ ਸਿੰਘ, ਹਰੀਓਮ ਸਿੰਘ, ਹੁਕਮ ਸਿੰਘ ਸਮੇਤ 20 ਵਿਅਕਤੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜੰਟਰ ਸਿੰਘ ਸਮੇਤ ਅੱਧੀ ਦਰਜਨ ਪਿੰਡ ਵਾਸੀ ਗੋਲ਼ੀਆਂ ਲੱਗਣ ਕਾਰਨ ਫੱਟੜ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Verdict on Behmai Case of 20 Murders today likely after 39 years