ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਦੀਵਾਲ਼ੀ ’ਤੇ ਬਹੁਤ ਘੱਟ ਪ੍ਰਦੂਸ਼ਣ ਹੋਇਆ, ਬਹੁਤਾ ਧੂੰਆਂ ਪਰਾਲ਼ੀ ਦਾ: ਕੇਜਰੀਵਾਲ

ਦਿੱਲੀ ’ਚ ਦੀਵਾਲ਼ੀ ’ਤੇ ਬਹੁਤ ਘੱਟ ਪ੍ਰਦੂਸ਼ਣ ਹੋਇਆ, ਬਹੁਤਾ ਧੂੰਆਂ ਪਰਾਲ਼ੀ ਦਾ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਵਾਰ ਦੀਵਾਲੀ ਮੌਕੇ ਪਿਛਲੇ ਪੰਜ ਸਾਲਾਂ ਮੁਕਾਬਲੇ ਦਿੱਲੀ ’ਚ ਪ੍ਰਦੂਸ਼ਣ ਬਹੁਤ ਘਟਿਆ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੀ ਰਾਤ ਨੂੰ ਅੱਠ ਵਜੇ ਤੱਕ ਪਟਾਕਿਆਂ ਦੀ ਕੋਈ ਆਵਾਜ਼ ਸੁਣਾਈ ਹੀ ਨਹੀਂ ਦਿੱਤੀ ਤੇ ਫਿਰ ਸਾਢੇ ਅੱਠ ਵਜੇ ਤੋਂ ਬਾਅਦ ਥੋੜ੍ਹੀ–ਬਹੁਤ ਆਵਾਜ਼ ਸੁਣਾਈ ਦਿੱਤੀ।

 

 

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਨੂੰ ਆੱਡ–ਈਵਨ (ਟੌਂਕ–ਜਿਸਤ) ਵਿੱਚ ਛੋਟ ਦੇਣਾ ਆਸਾਨ ਹੈ ਪਰ ਬਜ਼ੁਰਗਾਂ ਤੇ ਨੌਜਵਾਨਾਂ ਨੂੰ ਛੋਟ ਦੇਣ ਵਿੱਚ ਬਹੁਤ ਔਕੜਾਂ ਪੇਸ਼ ਆ ਰਹੀਆਂ ਹਨ। ਇਸ ਲਈ ਐਤਕੀਂ ਉਨ੍ਹਾਂ ਨੂੰ ਛੋਟ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਦੀਵਾਲੀ ਮੌਕੇ ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਘੱਟ ਪ੍ਰਦੂਸ਼ਣ ਹੋਇਆ ਹੈ ਪਰ ਹਾਲੇ ਖ਼ਤਮ ਨਹੀਂ ਹੋਇਆ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਲੇਜ਼ਰ ਸ਼ੋਅ ਦੀ ਲੋਕਾਂ ਨੇ ਬਹੁਤ ਤਾਰੀਫ਼ ਕੀਤੀ ਹੈ। ਸਾਡੀ ਆਸ ਤੋਂ ਵੱਧ ਲੋਕ ਉੱਥੇ ਪੁੱਜੇ। ਅਗਲੀ ਵਾਰ ਦਿੱਲੀ ’ਚ ਕਈ ਥਾਵਾਂ ’ਤੇ ਅਜਿਹੇ ਲੇਜ਼ਰ ਸ਼ੋਅ ਕਰਵਾਏ ਜਾਣਗੇ।

 

 

ਦੋ ਨਵੰਬਰ ਨੂੰ ਭਾਰਤ–ਬੰਗਲਾਦੇਸ਼ ਮੈਚ ਬਾਰੇ ਜਦੋਂ ਸ੍ਰੀ ਕੇਜਰੀਵਾਲ ਤੋਂ ਸੁਆਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕਿਸੇ ਵੀ ਤਰ੍ਹਾਂ ਮੈਚ ਦੇ ਰਾਹ ਵਿੱਚ ਨਹੀਂ ਆਏਗਾ ਤੇ ਇਸੇ ਚਾਰ ਨਵੰਬਰ ਤੋਂ ਆੱਡ–ਈਵਨ ਵੀ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਮੈਚ ਪਹਿਲਾਂ ਵੀ ਹੁੰਦੇ ਰਹੇ ਹਨ ਤੇ ਹੁਣ ਵੀ ਜ਼ਰੂਰ ਹੋਣੇ ਚਾਹੀਦੇ ਹਨ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਚਮਤਕਾਰ ਕਰ ਵਿਖਾਇਆ ਹੈ। ਇਸ ਵਾਰ ਗ਼ਾਜ਼ੀਆਬਾਦ, ਨੌਇਡਾ ਤੋਂ ਬਹੁਤ ਸਾਰੇ ਪਟਾਕਿਆਂ ਦਾ ਰੌਲ਼ਾ ਸੁਣਨ ਵਿੱਚ ਆਇਆ ਹੈ। ਮਾਸਕ ਆ ਗਏ ਹਨ ਤੇ ਅਗਲੇ ਦੋ–ਤਿੰਨ ਦਿਨਾਂ ’ਚ ਉਨ੍ਹਾਂ ਨੂੰ ਵੰਡਣ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ  ਕਿ ਕਈ ਗੁਣਾ ਵੱਧ ਧੂੰਆਂ ਪਰਾਲ਼ੀ ਸਾੜੇ ਜਾਣ ਤੋਂ ਆ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Very low pollution on Deepavali in Delhi more smoke from Stubble Kejriwal