ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ 'ਚ ਡਿਊਟੀ ਜਾਂਦੀ ਮਹਿਲਾ ਡਾਕਟਰ ਕਤਲ, ਲਾਸ਼ ਸਾੜੀ

ਤੇਲੰਗਾਨਾ ਦੀ ਰਾਜਧਾਨੀ ਨੇੜੇ ਸ਼ਾਦਨਗਰ ਕਸਬੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਵੈਟਰਨਰੀ ਡਾਕਟਰ ਨੂੰ ਅੱਗ ਲਗਾ ਕੇ ਮਾਰ ਦਿੱਤਾ। ਵੀਰਵਾਰ ਨੂੰ ਉਸ ਦੀ ਸੜੀ ਹੋਈ ਲਾਸ਼ ਮਿਲੀ। ਪੀੜਤ ਦੀ ਝੁਲਸੀ ਹੋਈ ਲਾਸ਼ ਰੰਗਾ ਰੈਂਡੀ ਜ਼ਿਲ੍ਹੇ ਦੇ ਸ਼ਾਦਨਗਰ ਕਸਬੇ ਨੇੜੇ ਚਤਨਪੱਲੀ ਪੁਲ 'ਤੇ ਮਿਲੀ।


ਪੀੜਤ ਸ਼ਾਦਨਗਰ ਸਥਿਤ ਆਪਣੇ ਘਰ ਤੋਂ ਕੋਲੌਰੂ ਪਿੰਡ ਦੇ ਇੱਕ ਪਸ਼ੂ ਹਸਪਤਾਲ ਵਿੱਚ ਡਿਊਟੀ ਲਈ ਨਿਕਲੀ ਸੀ। ਪੀੜਤ ਨੇ ਬੁੱਧਵਾਰ ਨੂੰ ਆਪਣੀ ਭੈਣ ਨੂੰ ਬੁਲਾਇਆ ਅਤੇ ਕਿਹਾ ਕਿ ਘਰ ਵਾਪਸ ਪਰਤਦਿਆਂ ਉਸ ਦਾ ਦੋਪਹੀਆ ਵਾਹਨ ਟੁੱਟ ਗਿਆ ਹੈ।

 

ਪੀੜਤ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਉਹ ਡਰੀ ਹੋਈ ਹੈ। ਜਦੋਂ ਬਾਅਦ ਵਿੱਚ ਪੀੜਤ ਦੇ ਪਰਿਵਾਰ ਵਾਲਿਆਂ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਬਾਈਲ ਫ਼ੋਨ ਬੰਦ ਮਿਲਿਆ।

 

ਪੁਲਿਸ ਨੇ ਦੱਸਿਆ ਕਿ ਪੁਲ ਨਜ਼ਦੀਕ ਇੱਕ ਔਰਤ ਦੀ ਝੁਲਸੀ ਲਾਸ਼ ਮਿਲੀ ਹੈ। ਉਹ 20 ਤੋਂ 25 ਸਾਲ ਵਿਚਕਾਰ ਹੈ। ਸ਼੍ਰੀਧਰ ਰੈੱਡੀ ਨੇ ਆਪਣੀ ਬੇਟੀ ਵਜੋਂ ਪੀੜਤ ਦੀ ਲਾਸ਼ ਦੀ ਪਛਾਣ ਕੀਤੀ ਹੈ।

 

ਸੀਨੀਅਰ ਪੁਲਿਸ ਅਧਿਕਾਰੀ ਜਾਂਚ ਲਈ ਮੌਕੇ 'ਤੇ ਪਹੁੰਚੇ ਅਤੇ ਸੁਰਾਗ ਲੱਭਣ ਲਈ ਨੇੜਲੇ ਟੋਲ ਗੇਟ ਦੇ ਸੀਸੀਟੀਵੀ ਫੁਟੇਜ ਦੀ ਸਕੈਨਿੰਗ ਕਰ ਰਹੇ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Veterinarian murdered set on fire near Hyderabad