ਅਗਲੀ ਕਹਾਣੀ

ਰਾਮ ਮੰਦਰ ਨਿਰਮਾਣ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰਸਿ਼ਦ ਵੱਲੋਂ ਰੈਲੀ ਦਾ ਐਲਾਨ

ਰਾਮ ਮੰਦਰ ਨਿਰਮਾਣ ਨੂੰ ਲੈ ਕੇ ਵਿਸ਼ਵ ਹਿੰਦੂ ਪ੍ਰਸਿ਼ਦ ਵੱਲੋਂ ਰੈਲੀ ਦਾ ਐਲਾਨ

ਮਿਸ਼ਨ 2019 ਤੋਂ ਪਹਿਲਾਂ ਸ੍ਰੀਰਾਮ ਮੰਦਰ ਨਿਰਮਾਣ ਨੂੰ ਲੈ ਕੇ ਸਿਆਸਤ ਜਿਥੇ ਤੇਜ਼ ਹੈ, ਉਥੇ ਸੰਤ ਸਮਾਜ ਵੀ ਪੂਰੀ ਤਰ੍ਹਾਂ ਅੰਦੋਲਨ ਕਰਨ ਦੀ ਤਿਆਰੀ `ਚ ਹੈ। ਵਿਹਿਪ ਨੇ ਵੀ ਰਾਮ ਮੰਦਰ ਅੰਦੋਲਨ ਨੂੰ ਧਾਰ ਦੇਣ ਲਈ ਸ਼ੰਖਨਾਦ ਰੈਲੀਆਂ ਐਲਾਨ ਕਰ ਦਿੱਤਾ ਹੈ। 25 ਨਵੰਬਰ ਨੂੰ ਅਯੁੱਧਿਆ `ਚ ਸ਼ੰਖਨਾਦ ਰੈਲੀ ਨਾਲ ਇਸਦੀ ਸ਼ੁਰੂਆਤ ਕੀਤੀ ਜਾਵੇਗੀ। ਅੰਤਿਮ ਰੈਲੀ 9 ਦਸੰਬਰ ਨੂੰ ਦਿੱਲੀ `ਚ ਹੋਵੇਗੀ। ਦਿੱਲੀ `ਚ ਹੋਣ ਵਾਲੀ ਰੈਲੀ ਨੂੰ ਇਤਿਹਾਸਕ ਬਣਾਇਆ ਜਾਵੇਗਾ, ਜਿਸ `ਚ ਪੂਰਾ ਸੰਤ ਸਮਾਜ ਅਤੇ ਆਰਐਸਐਸ ਦੇ ਦਿਗਜ ਅਹੁਦੇਦਾਰ ਵੀ ਸ਼ਾਮਲ ਹੋਣਗੇ। ਇਸ ਰੈਲੀ `ਚ ਹੀ ਅਹਿਮ ਐਲਾਨ ਹੋਣ ਦੀ ਉਮੀਦ ਹੈ।


ਲੋਕ ਸਭਾ ਚੋਣ ਤੋਂ ਪਹਿਲਾਂ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਇਕ ਵਾਰ ਫਿਰ ਤੋਂ ਆਵਾਜ਼ ਬੁਲੰਦ ਹੋ ਰਹੀ ਹੈ ਅਤੇ ਤਮਾਮ ਸੰਗਠਨ ਇਸਨੂੰ ਲੈ ਕੇ ਮੈਦਾਨ `ਚ ਹਨ। ਭਾਜਪਾ ਦੀ ਸੂਬਾ ਅਤੇ ਕੇਂਦਰ ਸਰਕਾਰ `ਤੇ ਵੀ ਮੰਦਰ ਨਿਰਮਾਣ ਲਈ ਦਬਾਅ ਵਧਦਾ ਜਾ ਰਿਹਾ ਹੈ। ਅਜਿਹੇ `ਚ 90 ਦੇ ਦਹਾਕੇ `ਚ ਰਾਮ ਮੰਦਰ ਨਿਰਮਾਣ ਲਈ ਅਹਿਮ ਅੰਦੋਲਨ ਚਲਾਉਣ ਵਾਲੀ ਵਿਸ਼ਵ ਹਿੰਦੂ ਪ੍ਰਸਿਦ ਵੀ ਪੂਰੀ ਤਿਆਰੀ ਨਾਲ ਮੈਦਾਨ `ਚ ਹੈ। ਰਾਸ਼ਟਰੀ ਸਵੈਸੇਵਕ ਸੰਘ ਵੀ ਮੰਦਰ ਨੂੰ ਲੈ ਕੇ ਆਪਣਾ ਰੁਖ ਸਪੱਸ਼ਟ ਕਰ ਚੁੱਕਿਆ ਹੈ। ਅਜਿਹੇ `ਚ ਤੈਅ ਹੈ ਕਿ ਆਉਣ ਵਾਲੇ ਦਿਨਾਂ `ਚ ਰਾਮ ਮੰਦਰ ਨੂੰ ਲੈ ਕੇ ਚੱਲਣ ਵਾਲੇ ਅੰਦੋਲਨ ਹੋਰ ਤੇਜ਼ ਹੋਣਗੇ।


ਵਿਹਿਪ ਦੇ ਮੇਰਠ ਪ੍ਰਾਂਤ ਸੰਗਠਨ ਮੰਤਰੀ ਸੁਦਰਸ਼ਨ ਚਕਰ ਨੇ ਦੱਸਿਆ ਕਿ ਵਿਹਿਪ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਸ਼ੰਖਨਾਦ ਰੈਲੀਆਂ ਦਾ ਆਯੋਜਨ ਕਰਨ ਜਾ ਰਹੇ ਹਨ। ਪਹਿਲੀ ਰੈਲੀ 25 ਨਵੰਬਰ ਨੂੰ ਅਯੁੱਧਿਆ `ਚ ਹੋਵੇਗੀ। ਇਸ ਦਿਨ ਅਯੁੱਧਿਆ ਨਾਲ ਨਾਗਪੁਰ, ਬੰਗੁਲੁਰੂ ਅਤੇ ਮੁਰਾਦਾਬਾਦ `ਚ ਵੀ ਸ਼ੰਖਨਾਦ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਰਾਮਪੁਰ `ਚ 26 ਨਵੰਬਰ ਅਤੇ ਬੁਲੰਦਸ਼ਹਿਰ `ਚ 28 ਨਵੰਬਰ ਨੂੰ ਸ਼ੰਖਨਾਦ ਰੈਲੀਆਂ ਹੋਣਗੀਆਂ।

 

ਇਕ ਦਸੰਬਰ ਨੂੰ ਦੇਵਬੰਦ ਅਤੇ ਇਸ ਤੋਂ ਇਲਾਵਾ 2 ਦਸੰਬਰ ਨੂੰ ਸੰਭਲ, ਅਮਰੋਹਾ `ਚ ਸ਼ੰਖਨੰਦ ਰੈਲੀਆਂ ਹੋਣਗੀਆਂ। ਸਭ ਤੋਂ ਆਖੀਰ `ਚ 9 ਦਸੰਬਰ ਨੂੰ ਵੱਡੀ ਸ਼ੰਖਨਾਦ ਰੈਲੀ ਦਿੱਲੀ `ਚ ਹੋਵੇਗੀ। ਜਿਸ `ਚ ਦਿੱਲੀ ਅਤੇ ਐਨਸੀਆਰ ਦੇ ਲੋਕ ਸ਼ਾਮਲ ਹੋਣਗੇ। ਗਾਜੀਆਬਾਦ, ਮੇਰਠ, ਬੁਲੰਦ ਸ਼ਹਿਰ ਅਤੇ ਮੁਜਫਰਨਗਰ ਵਿਭਾਗ ਰਚਨਾ `ਚ ਸ਼ਾਮਲ ਸਾਰੇ ਜਿ਼ਲ੍ਹਿਆਂ ਦੇ ਲੋਕ ਦਿੱਲੀ `ਚ ਹੋਣ ਵਾਲੀ ਸ਼ੰਖਨਾਦ ਰੈਲੀ `ਚ ਸ਼ਾਮਲ ਹੋਣਗੇ। ਇਸ ਰੈਲੀ `ਚ ਸਾਰੇ ਪ੍ਰਮੁੱਖ ਸੰਤ ਅਤੇ ਰਾਸ਼ਟਰੀ ਸਵੈਸੇਵਕ ਸੰਘ ਦੇ ਪ੍ਰਮੁੱਖ ਅਹੁਦੇਦਾਰ ਵੀ ਸ਼ਾਮਲ ਹੋਣਗੇ। ਵਿਹਿਪ ਵੱਲੋਂ ਦਿੱਲੀ `ਚ ਹੋਣ ਵਾਲੀ ਸ਼ੰਖਨਾਦ ਰੈਲੀ ਨੂੰ ਫੈਸਲਾਕੁੰਨ ਮੰਨਿਆ ਜਾ ਰਿਹਾ ਹੈ। ਸੰਭਾਵਨਾ ਕੀਤੀ ਜਾ ਰਹੀ ਹੈ ਕਿ ਇਸ ਰੈਲੀ `ਚ ਕੁਝ ਅਹਿਮ ਐਲਾਨ ਵੀ ਮੰਦਰ ਅੰਦੋਲਨ ਨੂੰ ਲੈ ਕੇ ਕੀਤੇ ਜਾ ਸਕਦੇ ਹਨ। ਇਸ ਰੈਲੀ `ਚ ਅਨੇਕਾਂ ਸੰਗਠਨ ਵੀ ਸ਼ਾਮਲ ਹੋਣਗੇ, ਜੋ ਮੰਦਰ ਨਿਰਮਾਣ ਲਈ ਸੰਘਰਸ਼ ਕਰ ਰਹੇ ਹਨ।


ਮਾਹੌਲ ਬਣਾਉਣ `ਚ ਲੱਗੀ ਵਿਹਿਪ


ਰਾਮ ਦੰਦਰ ਅੰਦੋਲਨ ਲਈ ਇਕ ਵਾਰ ਫਿਰ ਤੋਂ ਮਾਹੌਲ ਬਣਾਉਣ `ਚ ਵਿਹਿਪ ਲੱਗ ਗਈ ਹੈ। ਵਿਹਿਪ ਦਾ ਯਤਨ ਹੈ ਕਿ ਇਕ ਵਾਰ ਫਿਰ ਤੋਂ 90 ਦੇ ਦਹਾਕੇ ਵਰਗਾ ਮਾਹੌਲ ਬਣਾਇਆ ਜਾ ਸਕੇ। ਇਸ ਲਈ ਵਿਹਿਪ ਅਹੁਦੇਦਾਰਾਂ ਰਾਹੀਂ ਪਿੰਡਾਂ `ਚ ਜਨ ਸੰਪਰਕ ਦਾ ਫੈਸਲਾ ਲਿਆ ਗਿਆ ਹੈ। ਉਹ ਪਿੰਡਾਂ `ਚ ਜਾ ਕੇ ਮੰਦਰ ਨਿਰਮਾਣ ਨੂੰ ਲੈ ਕੇ ਉਨ੍ਹਾਂ ਨਾਲ ਚਰਚਾ ਕਰਨਗੇ ਅਤੇ ਵੱਡੀ ਗਿਣਤੀ `ਚ ਪੇਂਡੂ ਖੇਤਰ ਦੇ ਲੋਕਾਂ ਨੂੰ ਵੀ ਇਸ ਅੰਦੋਲਨ ਨਾਲ ਜੋੜਿਆ ਜਾਵੇਗਾ। ਪਿੰਡਾਂ `ਚ ਮੰਦਰ ਨਿਰਮਾਣ ਦੀ ਚਰਚਾ ਨੂੰ ਤੇਜ਼ ਕੀਤਾ ਜਾਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VHP announcement of Shankhnad rally for Ram temple construction Sant Samaj and rss will also be included