ਵਾਈਬ੍ਰੇਟ ਗੁਜਰਾਤ ਸਮਿਟ `ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਇਥੇ ਭਾਰਤ `ਚ ਰਹਿਣ ਲਈ ਸਭ ਤੋਂ ਚੰਗਾ ਸਮਾਂ ਹੈ। ਭਾਰਤ ਅਭੂਤਪੂਰਵ ਕਾਰੋਬਾਰ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵ ਬੈਂਕ ਦੀ ਕਾਰੋਬਾਰ ਸੁਗਮਤਾ ਸੂਚਕ ਅੰਕ `ਚ 75ਵੀਂ ਥਾਂ `ਤੇ ਛਲਾਂਗ ਲਗਾਈ ਹੈ।
ਵਾਈਬ੍ਰੇਟ ਗੁਜਰਾਤ ਸਮਿਟ ਦੇ ਉਦਘਾਟਨੀ ਸੈਸ਼ਨ `ਚ ਸ਼ੁੱਕਰਵਾਰ ਨੂੰ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਸੁਧਾਰ ਅਤੇ ਨਿਯਮਾਂ ਨੂੰ ਸਰਲ ਕਰਨ ਦੀ ਗਤੀ ਜਾਰੀ ਰਖਾਂਗੇ। ਟਗਲੇ ਸਾਲ ਤੱਕ ਕਾਰੋਬਾਰ ਦੀ ਸਹੂਲਤ ਲਈ ਚੋਟੀ ਦੇ 50 ਦੇਸ਼ਾਂ `ਚ ਸਾ਼ਮਲ ਹੋਣ ਦਾ ਭਾਰਤ ਦਾ ਟੀਚਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਮੇਰੀ ਸਰਕਾਰ `ਚ ਜੀਡੀਪੀ ਵਾਧਾ ਦੀ ਸਾਲਾਨਾ ਔਸਤ ਦਰ 7.3 ਫੀਸਦੀ ਰਹੀ ਹੈ, ਜੋ 1991 ਦੇ ਬਾਅਦ ਸਭ ਤੋਂ ਜਿ਼ਆਦਾ ਹੈ। 1991 ਤੋਂ ਬਾਅਦ 4.3 ਫੀਸਦੀ ਦੀ ਔਸਤ ਮੁਦਰਾ ਸਫੀਤੀ ਦਰ ਵੀ ਸਭ ਤੋਂ ਘੱਟ ਹੈ। ਐਨੀ ਘੱਟ ਔਸਤ ਮੁਦਰਾ ਸਫੀਤੀ ਦਰ 1991 ਦੇ ਬਾਅਦ ਕਿਸੇ ਸਰਕਾਰ ਦੌਰਾਨ ਨਹੀਂ ਰਹੀ।