ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲ ਸੈਨਾ ਮੁਖੀ ਦੀ ਨਿਯੁਕਤੀ ਵਿਰੁੱਧ ਵਾਈਸ ਐਡਮਿਰਲ ਬਿਮਲ ਵਰਮਾ ਦੀ ਪਟੀਸ਼ਨ ਰੱਦ

ਜਲ ਸੈਨਾ ਮੁਖੀ ਦੀ ਨਿਯੁਕਤੀ ਵਿਰੁੱਧ ਵਾਈਸ ਐਡਮਿਰਲ ਬਿਮਲ ਵਰਮਾ ਦੀ ਪਟੀਸ਼ਨ ਰੱਦ

ਰੱਖਿਆ ਮੰਤਰਾਲੇ ਨੇ ਭਾਰਤੀ ਸਮੁੰਦਰੀ ਫ਼ੌਜ (ਜਲ ਸੈਨਾ) ਦੇ ਅਗਲੇ ਮੁਖੀ ਦੇ ਰੂਪ ਵਿੱਚ ਵਾਈਸ ਐਡਮਿਰਲ ਕਰਮਬੀਰ ਸਿੰਘ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਵਾਈਸ ਐਡਮਿਰਲ ਬਿਮਲ ਵਰਮਾ ਦੀ ਪਟੀਸ਼ਨ ਅੱਜ ਸਨਿੱਚਰਵਾਰ ਨੂੰ ਰੱਦ ਕਰ ਦਿੱਤੀ। ਸ੍ਰੀ ਵਰਮਾ ਨੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਉਨ੍ਹਾਂ ਦੀ ਸੀਨੀਆਰਤਾ ਨੂੰ ਨਜ਼ਰਅੰਦਾਜ਼ ਕਰ ਕੇ ਸ੍ਰੀ ਕਰਮਬੀਰ ਸਿੰਘ ਨੂੰ ਸਮੁੰਦਰੀ ਫ਼ੌਜ ਦਾ ਮੁਖੀ ਨਿਯੁਕਤ ਕੀਤਾ ਜਾ ਰਿਹਾ ਹੈ।

 

 

ਅਧਿਕਾਰੀਆਂ ਮੁਤਾਬਕ ਰੱਖਿਆ ਮੰਤਰਾਲੇ ਨੇ ਆਪਣੇ ਹੁਕਮ ’ਚ ਕਿਹਾ ਹੈ ਕਿ ਨਿਯੁਕਤੀ ਤੈਅ ਨਿਯਮਾਂ ਤਹਿਤ ਹੋਈ ਹੈ ਤੇ ਸੀਨੀਆਰਤਾ ਇੱਕੋ–ਇੱਕ ਮਾਪਦੰਡ ਨਹੀਂ ਹੋ ਸਕਦਾ।

 

 

ਵਾਈਸ ਐਡਮਿਰਲ ਸ੍ਰੀ ਕਰਮਬੀਰ ਸਿੰਘ ਦੀ ਨਿਯੁਕਤੀ ਨੂੰ ਸ੍ਰੀ ਵਰਮਾ ਨੇ ਫ਼ੌਜੀ ਟ੍ਰਿਬਿਊਨਲ ’ਚ ਚੁਣੌਤੀ ਦਿੱਤੀ ਸੀ। ਇਸ ’ਤੇ ਟ੍ਰਿਬਿਊਨ ਨੇ 26 ਅਪ੍ਰੈਲ ਨੂੰ ਰੱਖਿਆ ਮੰਤਰਾਲੇ ਨੂੰ ਕਿਹਾ ਕਿ ਉਹ ਤਿੰਨ ਹਫ਼ਤਿਆਂ ਦੇ ਅੰਦਰ ਵਰਮਾ ਦੀ ਅਰਜ਼ੀ ਉੱਤੇ ਫ਼ੈਸਲਾ ਕਰੇ।

 

 

ਅਧਿਕਾਰੀਆਂ ਮੁਤਾਬਕ ਵਰਮਾ ਦੀ ਅਰਜ਼ੀ ਦੇ ਜਵਾਬ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਮੁੰਦਰੀ ਫ਼ੌਜ ਦੇ ਅਗਲੇ ਮੁਖੀ ਦੀ ਚੋਣ ਲਈ ਸਹੀ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਤੇ ਪਟੀਸ਼ਨ ਦਾਇਰ ਕਰਨ ਵਾਲਾ ਵਿਅਕਤੀ ਸਿਖ਼ਰਲੇ ਅਹੁਦੇ ਲਈ ਅਯੋਗ ਪਾਇਆ ਗਿਆ।

 

 

ਵਾਈਸ ਐਡਮਿਰਲ ਸਿੰਘ ਦੀ ਨਿਯੁਕਤੀ ਨੂੰ ਲੈ ਕੇ ਇਤਰਾਜ਼ਾਂ ਉੱਤੇ ਰੱਖਿਆ ਮੰਤਰਾਲੇ ਵੱਲੋਂ ਜਵਾਬ ਨਾ ਮਿਲਣ ਉੱਤੇ ਸਭ ਤੋਂ ਸੀਨੀਅਰ ਸਮੁੰਦਰੀ ਫ਼ੌਜ ਦੇ ਕਮਾਂਡਰ ਵਰਮਾ ਨੇ ਪਿਛਲੇ ਮਹੀਨੇ ਹਥਿਆਰਬੰਦ ਬਲ ਟ੍ਰਿਬਿਊਨਲ ਵਿੱਚ ਆਪਣੀ ਅਰਜ਼ੀ ਲਾਈ ਸੀ। ਇਸ ਅਰਜ਼ੀ ਉੱਤੇ ਸੁਣਵਾਈ ਸੋਮਵਾਰ 20 ਮਈ ਨੂੰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vice Admiral Bimal Verma s Petition against Navy chief s appointment rejected