ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆਰਥਣ ਨੇ ਕਿਹਾ, ਚਿੰਮਯਾਨੰਦ ਨੇ ਬਣਾਈ ਇਤਰਾਜ਼ਯੋਗ ਵੀਡੀਓ, ਮੋਬਾਈਲ ਜ਼ਬਤ

ਐਸਆਈਟੀ (SIT) ਨੇ ਸਵਾਮੀ ਚਿੰਮਯਾਨੰਦ  (Chinmayananda) ਦੇ ਮਹਿੰਗੇ ਮੋਬਾਈਲ ਸ਼ਨੀਵਾਰ ਨੂੰ ਕਬਜ਼ੇ ਵਿੱਚ ਲੈ ਲਏ। ਐਲਐਲਐਮ ਵਿਦਿਆਰਥਣ ਨੇ ਦੋਸ਼ ਲਾਇਆ ਸੀ ਕਿ ਸਵਾਮੀ ਨੇ ਕੁੜੀਆਂ ਦੇ ਬਾਥਰੂਮ ਵਿੱਚੋਂ ਚੋਰੀ ਇੱਕ ਵੀਡੀਓ ਬਣਾਇਆ ਸੀ। ਵਿਦਿਆਰਥਣ ਨੂੰ ਸ਼ੱਕ ਹੈ ਕਿ ਇਹ ਵੀਡੀਓ ਕਲਿੱਪਿੰਗ ਸਵਾਮੀ ਦੇ ਮੋਬਾਈਲ ਵਿੱਚ ਹਨ।

 

ਐਸਆਈਟੀ ਹੁਣ ਸਵਾਮੀ ਦੇ ਮੋਬਾਇਲ ਫ਼ੋਨ ਨੂੰ ਖੰਗਾਲੇਗੀ। ਜੇਕਰ ਪਹਿਲਾਂ ਕਦੇ ਵੀਡੀਓ ਰਿਹਾ ਵੀ ਹੋਵੇਗਾ ਅਤੇ ਬਾਅਦ ਵਿੱਚ ਉਸ ਨੂੰ ਡਿਲੀਟ ਕਰ ਦਿੱਤਾ ਹੋਵੇਗਾ ਤਾਂ ਮੇਮੋਰੀ ਕਾਰਡ ਤੋਂ ਐਸਆਈਟੀ ਦੀ ਟੀਮ ਰਿਕਵਰ ਵੀ ਕਰ ਲਵੇਗੀ। 

 

ਸਵਾਮੀ ਚਿੰਮਯਾਨੰਦ ਦੇ ਮੋਬਾਈਲ ਫੋਨ ਵਿੱਚ ਕਿਹੜੇ ਕਿਹੜੇ ਵੀਡੀਓ ਹਨ, ਇਸ ਦੀ ਜਾਂਚ ਐਸਆਈਟੀ ਕਰੇਗੀ। 

 

ਵਿਦਿਆਰਥਣ ਦਾ ਦਾਅਵਾ ਹੈ ਕਿ ਮੋਬਾਈਲ ਫੋਨ ਵਿੱਚ ਇਤਰਾਜ਼ਯੋਗ ਵੀਡੀਓ ਹਨ। 20 ਦਿਨ ਤੋਂ ਕੇਸ ਚੱਲ ਰਿਹਾ ਹੈ, ਜਿਹਾ ਕੋਈ ਵੀਡੀਓ ਹੁਣ ਹੋਵੇਗਾ, ਇਸ ਉੱਤੇ ਸ਼ੱਕ ਹੈ। ਫਿਲਹਾਲ ਤਾਂ ਸਵਾਮੀ ਦਾ ਮੋਬਾਇਲ ਹੀ ਨਹੀਂ, ਉਨ੍ਹਾਂ ਦੇ ਕਮਰੇ ਵਿੱਚ ਰੱਖੇ ਦੰਦਾਂ ਦੇ ਮੰਜਨ, ਤੌਲੀਏ ਨੂੰ ਵੀ ਐਸਆਈਟੀ ਨੇ ਕਬਜ਼ੇ ਵਿੱਚ ਲੈ ਲਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:victim girl Student said Chinmayanand made video by peeping into bathroom SIT seized Swami s precious mobile