ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀੜਤ ਨਨ ਵੱਲੋਂ ਰੋਮਨ ਕੈਥੋਲਿਕ ਚਰਚ ਨੂੰ ਚੇਤਾਵਨੀ, ਵੈਟਿਕਨ ਸਿਟੀ ਨੂੰ ਕੀਤੀ ਅਪੀਲ

ਜਲੰਧਰ ਦੇ ਬਿਸ਼ਪ ਹਾਊਸ ਅੱਗੇ ਪੱਤਰਕਾਰਾਂ ਦੀ ਭੀੜ

ਕੇਰਲ ਦੀ ਬਲਾਤਕਾਰ-ਪੀੜਤ ਨਨ (ਮਸੀਹੀ ਸਾਧਵੀ) ਨੇ ਹੁਣ ਰੋਮਨ ਕੈਥੋਲਿਕ ਚਰਚ ਦੀ ਚੁੱਪੀ `ਤੇ ਚੇਤਾਵਨੀ ਦਿੰਦਿਆਂ ਆਪਣੀ ਸਿ਼ਕਾਇਤ ਸਿੱਧੀ ਵੈਟਿਕਨ ਸਿਟੀ ਸਥਿਤ ਕੋਲ ਕੀਤੀ ਹੈ।


ਨਨ ਦਾ ਕਹਿਣਾ ਹੈ ਕਿ ਜਲੰਧਰ ਦੇ ਬਿਸ਼ਪ ਫ਼ਰੈਂਕੋ ਮੁਲੱਕਲ (54) ਨੇ ਉਸ ਨਾਲ 13 ਵਾਰ ਬਲਾਤਕਾਰ ਕੀਤਾ ਪਰ ਚਰਚ ਫਿਰ ਵੀ ਚੁੱਪ ਹੈ; ਇਸ ਨਾਲ ਚਰਚ ਦੀ ਭਰੋਸੇਯੋਗਤਾ ਨੂੰ ਢਾਹ ਲੱਗੇਗੀ।


ਨਨ ਮੁਤਾਬਕ ਬਿਸ਼ਪ ਫ਼ਰੈਂਕੋ ਨੇ ਉਸ ਨੂੰ 2014 `ਚ ਕਿਸੇ ਅਹਿਮ ਮੁੱਦੇ `ਤੇ ਵਿਚਾਰ-ਚਰਚਾ ਲਈ ਸੱਦਿਆ ਸੀ ਤੇ ਤਦ ਉਨ੍ਹਾਂ ਆਪਣੇ ਅਹੁਦੇ ਦੇ ਪ੍ਰਭਾਵ ਦੀ ਦੁਰਵਰਤੋਂ ਕਰਦਿਆਂ ਉਸ ਨਾਲ ਬਲਾਤਕਾਰ ਕੀਤਾ ਸੀ ਤੇ ਫਿਰ ਅਗਲੇ 2 ਸਾਲਾਂ ਤੱਕ ਇਹ ਸਿਲਸਿਲਾ ਚਲਦਾ ਰਿਹਾ।


ਨਨ ਨੇ ਹੁਣ ਬੀਤੀ 8 ਸਤੰਬਰ ਨੂੰ ਸੱਤ ਪੰਨਿਆਂ ਦੀ ਇੱਕ ਚਿੱਠੀ ਭਾਰਤ ਦੇ ‘ਹੋਲੀ ਸੀਅ` ਦੇ ਪ੍ਰਤੀਨਿਧ ‘ਐਪੌਸਟੌਲਿਕ ਨਨਸੀਏਚਰ` ਨੂੰ ਲਿਖੀ ਹੈ।


ਉੱਧਰ ਕੇਰਲ ਦੇ ਸ਼ਹਿਰ ਕੋਚੀ ਵਿਖੇ ਕਈ ਨਨਜ਼ ਪਿਛਲੇ ਚਾਰ ਦਿਨਾਂ ਤੋਂ ਰੋਸ ਮੁਜ਼ਾਹਰਾ ਕਰ ਰਹੀਆਂ ਹਨ। ਉਨ੍ਹਾਂ ਦੀ ਮੰਗ ਹੈ ਕਿ ਬਿਸ਼ਪ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਨਨਜ਼ ਦਾ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੂੰ ਨਾ ਤਾਂ ਪੁਲਿਸ ਤੇ ਨਾ ਹੀ ਚਰਚ ਦੇ ਅਧਿਕਾਰੀਆਂ ਤੇ ਸਰਕਾਰ ਵੱਲੋਂ ਕਿਸੇ ਤੋਂ ਕੋਈ ਮਦਦ ਨਹੀਂ ਮਿਲ ਰਹੀ। ਉਨ੍ਹਾ ਦਾ ਦੋਸ਼ ਹੈ ਕਿ ਬਿਸ਼ਪ ਫ਼ਰੈਂਕੋ ਮੁਲੱਕਲ ਇੱਕ ਅਸਰ-ਰਸੂਖ਼ ਵਾਲੇ ਵਿਅਕਤੀ ਹਨ, ਜਿਸ ਕਾਰਨ ਅਜਿਹੀ ਦੇਰੀ ਹੋ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Victim Nun warns Roman Catholic Church