ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ VIDEO: ਦਿੱਲੀ `ਚ ਔਰਤ ਨੂੰ ਸ਼ਰੇਆਮ ਮਾਰੀ ਗੋਲ਼ੀ

ਵੇਖੋ VIDEO: ਦਿੱਲੀ `ਚ ਔਰਤ ਨੂੰ ਸ਼ਰੇਆਮ ਮਾਰੀ ਗੋਲ਼ੀ

ਦੱਖਣ-ਪੱਛਮੀ ਦਿੱਲੀ ਦੇ ਉੱਤਮ ਨਗਰ ਇਲਾਕੇ `ਚ 55 ਸਾਲਾਂ ਦੀ ਇੱਕ ਔਰਤ ਨੂੰ ਸ਼ਰੇਆਮ ਲੋਕਾਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ `ਚ ਕੈਦ ਹੋ ਗਈ।


ਔਰਤ ਦਾ ਨਾਂਅ ਸ਼ਰਮਾ ਦੇਵੀ ਹੈ। ਉਹ ਰਾਤ ਸਮੇਂ ਆਪਣੇ ਘਰ ਬਾਹਰ ਕੁਰਸੀ `ਤੇ ਬੈਠੇ ਅੱਗ ਸੇਕ ਰਹੇ ਸਨ। ਉਸ ਵੇਲੇ ਉਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਮੈਂਬਰ ਵੀ ਮੌਜੂਦ ਸਨ। ਤਦ ਉੱਥੇ ਇੱਕ ਵਿਅਕਤੀ ਪੁੱਜਾ, ਜਿਸ ਨੇ ਟ੍ਰੈਕਸੂਟ ਪਹਿਨਿਆ ਹੋਇਆ ਸੀ। ਉਹ ਬੜੇ ਆਰਾਮ ਨਾਲ ਉਨ੍ਹਾਂ ਦੇ ਬਿਲਕੁਲ ਕੋਲ਼ ਆਇਆ ਤੇ ਬਹੁਤ ਨੇੜਿਓਂ ਉਨ੍ਹਾਂ ਦੇ ਢਿੱਡ `ਚ ਗੋਲ਼ੀ ਮਾਰ ਦਿੱਤੀ। ਇਸ ਘਿਨਾਉਣੀ ਹਿੰਸਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਉੱਥੋਂ ਫ਼ਰਾਰ ਹੋ ਗਿਆ। ਜਦੋਂ ਤੱਕ ਆਲੇ-ਦੁਆਲੇ ਬੈਠੇ ਲੋਕ ਕੁਝ ਸਮਝ ਸਕਦੇ, ਉਹ ਨਜ਼ਰੋਂ ਓਹਲੇ ਹੋ ਚੁੱਕਾ ਸੀ।


ਇੱਕ ਹੋਰ ਸੀਸੀਟੀਵੀ ਕੈਮਰੇ ਨੇ ਕਾਤਲ ਨੂੰ ਆਪਣੇ ਇੱਕ ਸਾਥੀ ਸਮੇਤ ਘਟਨਾ ਸਥਾਨ ਤੋਂ ਭੱਜਦਿਆਂ ਦੀ ਵਿਡੀਓ ਕੈਦ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਹਮਲਾਵਰ ਕਾਤਲ ਦੀ ਸ਼ਨਾਖ਼ਤ ਜ਼ਫ਼ਰ ਵਜੋਂ ਕੀਤੀ ਹੈ।


ਪੁਲਿਸ ਇਸ ਨੂੰ ਨਿਜੀ ਰੰਜਿਸ਼ ਦਾ ਮਾਮਲਾ ਮੰਨ ਕੇ ਚੱਲ ਰਹੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੇ ਜਤਨ ਜਾਰੀ ਹਨ।


ਇਸ ਮਾਮਲੇ ਦੀ ਜਾਂਚ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਸ਼ਰਮਾ ਦੇਵੀ ਦੀ ਪੋਤਰੀ ਜ਼ਫ਼ਰ ਨਾਂਅ ਦੇ ਇਸ ਕਥਿਤ ਕਾਤਲ ਨਾਲ ਘਰੋਂ ਅਲੋਪ ਗਈ ਸੀ। ਪਰ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੋਵਾਂ ਨੂੰ ਲੱਭ ਲਿਆ ਸੀ। ਉਨ੍ਹਾਂ ਦੋਵਾਂ ਨੂੰ ਤਦ ਵੱਖ ਕਰ ਦਿੱਤਾ ਗਿਆ ਸੀ ਤੇ ਜ਼ਫ਼ਰ ਨੂੰ ਰੱਜ ਕੇ ਕੁਟਾਪਾ ਚਾੜ੍ਹਿਆ ਗਿਆ ਸੀ। ਲਗਭਗ ਇੱਕ ਸਾਲ ਪਹਿਲਾਂ ਉਸ ਔਰਤ (ਪੋਤਰੀ) ਦਾ ਵਿਆਹ ਕਿਸੇ ਹੋਰ ਵਿਅਕਤੀ ਨਾਲ ਕਰ ਦਿੱਤਾ ਗਿਅ ਾਸੀ।


ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਮੁਢਲੀ ਜਾਂਚ ਤੋਂ ਬਾਅਦ ਇਹ ਮਾਮਲਾ ਬਦਲਾ ਲੈਣ ਦਾ ਹੀ ਲੱਗਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO A Woman shot at in New Delhi