ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: BSF ਨੇ ਪਾਕਿਸਤਾਨ ਸਰਹੱਦ ਨਾਲ ਲੱਗਦੀ ਰਨਬੀਰ ਨਹਿਰ ਦੀ ਸਫਾਈ ਕੀਤੀ ਪੂਰੀ

ਪਾਕਿਸਤਾਨ ਦੇ ਇਤਰਾਜ਼ ਦੀ ਅਣਦੇਖੀ ਕਰਦਿਆਂ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਬੁੱਧਵਾਰ ਨੂੰ ਜੰਮੂ ਜ਼ਿਲੇ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਰਣਬੀਰ ਨਹਿਰ ਤੋਂ ਗਾਰ ਕੱਢਣ ਦਾ ਕੰਮ ਪੂਰਾ ਕਰ ਲਿਆ। ਇਸ ਨਾਲ ਕਿਸਾਨਾਂ ਦੇ ਨਾਲ ਸਰਹੱਦ ਦੇ ਨੇੜੇ ਵਸਦੇ ਲੋਕਾਂ ਨੂੰ ਲੋੜੀਂਦੀ ਰਾਹਤ ਮਿਲੇਗੀ। ਇਹ ਜਾਣਕਾਰੀ ਬੀਐਸਐਫ ਦੇ ਬੁਲਾਰੇ ਨੇ ਦਿੱਤੀ।

 

ਬੁਲਾਰੇ ਨੇ ਕਿਹਾ ਕਿ ਨਹਿਰ ਦਾ ਕੰਮ ਪਾਕਿਸਤਾਨੀ ਰੇਂਜਰਾਂ ਵੱਲੋਂ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਦੇ ਖਦਸ਼ੇ ਵਿਚਕਾਰ ਅਰਨੀਆ ਅਤੇ ਆਰਐਸ ਪੁਰਾ ਸੈਕਟਰਾਂ ਵਿੱਚ ਸਰਹੱਦੀ ਵਾੜ ਅਤੇ ਵਾੜ ਤੋਂ ਅੱਗੇ ਕੀਤਾ ਗਿਆ। ਰਣਬੀਰ ਨਹਿਰ ਨੂੰ ਜੰਮੂ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ ਤੇ ਇਸ ਨੂੰ 1905 ਚ ਇਸ ਖੇਤਰ ਦੇ ਕਿਸਾਨਾਂ ਲਈ ਸਿੰਜਾਈ ਦੇ ਵੱਡੇ ਸਰੋਤ ਵਜੋਂ ਬਣਾਇਆ ਗਿਆ ਸੀ। ਇਸ ਨਹਿਰ ਦੀ ਆਰ ਐਸ ਪੁਰਾ ਵਿਖੇ ਮਸ਼ਹੂਰ ਬਾਸਮਤੀ ਚੌਲ ਦੀ ਖੇਤੀ ਚ ਮਹੱਤਵਪੂਰਣ ਭੂਮਿਕਾ ਹੈ।

 

 

ਅੰਤਰ ਰਾਸ਼ਟਰੀ ਸਰਹੱਦ ਦੇ ਨਾਲ ਹੀ ਹੈ ਨਹਿਰ

ਇਹ ਦੱਸਿਆ ਗਿਆ ਕਿ ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਸਰਹੱਦ ਨੇੜੇ ਨਹਿਰ ਚੋਂ ਗਾਰ ਕੱਢਣ ਚ ਮਦਦ ਲਈ ਬੀਐਸਐਫ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ। 59.55 ਕਿਲੋਮੀਟਰ ਲੰਬੀ ਇਹ ਨਹਿਰ ਅੰਤਰ ਰਾਸ਼ਟਰੀ ਸਰਹੱਦ ਦੇ ਬੇਹਦ ਨੇੜੇ ਹੈ। ਗਾਰ ਕੱਢਣ ਦੀ ਸ਼ੁਰੂਆਤ ਅਰਨੀਆ ਅਤੇ ਆਰ ਐਸ ਪੁਰਾ ਸੈਕਟਰਾਂ ਵਿੱਚ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਦੋ ਦਿਨ ਪਹਿਲਾਂ ਕੀਤੀ ਗਈ ਸੀ।

 

ਬੁਲਾਰੇ ਨੇ ਕਿਹਾ, “ਸਿੰਚਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਸਰਹੱਦ ਨੇੜੇ ਨਹਿਰ ਚੋਂ ਗਾਰ ਦੇ ਨਿਕਾਸ ਵਿੱਚ ਸਹਾਇਤਾ ਲਈ ਬੀਐਸਐਫ ਅਧਿਕਾਰੀਆਂ ਤੱਕ ਪਹੁੰਚ ਕੀਤੀ ਸੀ। ਇਸ ਕੰਮ ਵਿਚ ਵਿਘਨ ਪਾਉਣ ਲਈ ਪਾਕਿਸਤਾਨ ਵੱਲੋਂ ਫਾਇਰਿੰਗ ਦੀ ਸੰਭਾਵਨਾ ਦੇ ਬਾਵਜੂਦ ਬੀਐਸਐਫ ਨੇ ਕਿਸਾਨਾਂ ਦੇ ਹਿੱਤ ਵਿਚ ਜੰਮੂ-ਕਸ਼ਮੀਰ ਪ੍ਰਸ਼ਾਸਨ ਦੀ ਸਮੇਂ ਸਿਰ ਮਦਦ ਕੀਤੀ।

 

ਗੰਦਗੀ ਕਾਰਨ ਸਿੰਜਾਈ ਸਹੂਲਤ ਦੀ ਪੂਰੀ ਨਹੀਂ ਹੋ ਪਾਰ ਰਹੀ ਸੀ ਵਰਤੋਂ

 

ਇਹ ਨਹਿਰ ਇਕ ਮਹੱਤਵਪੂਰਣ ਪ੍ਰਾਜੈਕਟ ਸੀ ਜਿਸ ਨੇ ਜੰਮੂ ਵਿਚ ਪੇਂਡੂ ਖੇਤੀ ਆਰਥਿਕਤਾ ਚ ਤੇਜ਼ੀ ਨਾਲ ਤਬਦੀਲੀ ਲਿਆਂਦੀ। ਇਹ ਅੰਤਰਰਾਸ਼ਟਰੀ ਸਰਹੱਦ ਦੇ ਬਹੁਤ ਨੇੜੇ ਹੈ ਅਤੇ ਇਸ ਵਿਚ ਵੱਡੀ ਮਾਤਰਾ ਵਿਚ ਗਾਰ ਜਮ੍ਹਾ ਹੋ ਗਈ ਸੀ। ਇਸ ਦਾ ਅਸਰ ਨਹਿਰ ਚ ਪਾਣੀ ਦੇ ਪ੍ਰਵਾਹ ਨੂੰ ਪ੍ਰਭਾਵਤ ਕਰ ਰਿਹਾ ਸੀ। ਬੁਲਾਰੇ ਨੇ ਦੱਸਿਆ, “ਗੰਦਗੀ ਕਾਰਨ ਸਿੰਚਾਈ ਸਹੂਲਤ ਦਾ ਪੂਰਾ ਇਸਤੇਮਾਲ ਨਹੀਂ ਹੋ ਰਿਹਾ ਸੀ, ਖੇਤਰ ਦੇ ਕਿਸਾਨ ਨਹਿਰ ਚੋਂ ਗੰਦਗੀ ਨੂੰ ਹਟਾਉਣ ਲਈ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰ ਨਾਲ ਲਗਾਤਾਰ ਸੰਪਰਕ ਕਰ ਰਹੇ ਸਨ।

 

ਬੁਲਾਰੇ ਨੇ ਕਿਹਾ, “ਇਹ ਕੰਮ ਰਿਕਾਰਡ ਸਮੇਂ ਚ ਪੂਰਾ ਹੋਇਆ। ਪਾਕਿਸਤਾਨੀ ਰੇਂਜਰਾਂ ਨੇ ਇਸ ਕੰਮ 'ਤੇ ਇਤਰਾਜ਼ ਜਤਾਇਆ ਅਤੇ ਹਮਲਾਵਰ ਰੁਖ ਅਪਣਾਇਆ ਪਰ ਸਥਿਤੀ ਨੂੰ ਕੁਸ਼ਲਤਾ ਨਾਲ ਸੰਭਾਲਣ ਕਾਰਨ ਕੰਮ ਸਫਲਤਾਪੂਰਵਕ ਮੁਕੰਮਲ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਇਸ ਕੰਮ ਤੋਂ ਬਹੁਤ ਖੁਸ਼ ਹਨ ਤੇ ਇਸ ਨਾਲ ਜੰਮੂ ਜ਼ਿਲ੍ਹੇ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਏਗਾ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO BSF completes runbir canal bordering Pakistan