ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕ੍ਰਿਕੇਟਰ ਹਰਭਜਨ ਟਰਬਨੇਟਰ ਨੇ ਪ੍ਰਦੂਸ਼ਣ ‘ਤੇ ਪ੍ਰਗਟਾਈ ਡੂੰਘੀ ਚਿੰਤਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਪਿੱਨਰ ਗੇਂਦਬਾਜ਼ ਹਰਭਜਨ ਸਿੰਘ ਨੇ ਉੱਤਰੀ ਭਾਰਤ ਚ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਹਾਲਾਤ ਲਈ ਹਰੇਕ ਕੋਈ ਜ਼ਿੰਮੇਵਾਰ ਹੈ। ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਬਹੁਤ ਵਾਧਾ ਹੋਇਆ ਹੈ ਤੇ ਮੌਸਮ ਵਿਗੜਦਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਿੱਚ ਇੱਕ ਜਨਤਕ ਸਿਹਤ ਐਮਰਜੈਂਸੀ ਵੀ ਲਾਗੂ ਕਰ ਦਿੱਤੀ ਗਈ ਹੈ।

 

ਹਰਭਜਨ ਨੇ ਟਵਿੱਟਰ 'ਤੇ ਇਕ ਵੀਡੀਓ ਸਾਂਝਾ ਕੀਤਾ ਜਿਸ ਵਿਚ ਉਨ੍ਹਾਂ ਕਿਹਾ,' ਮੈਂ ਉੱਤਰ ਭਾਰਤ ਚ ਫੈਲੇ ਪ੍ਰਦੂਸ਼ਣ 'ਤੇ ਬੋਲਣਾ ਚਾਹੁੰਦਾ ਹਾਂ। ਅਸੀਂ ਸਾਰੇ ਇਸ ਲਈ ਜ਼ਿੰਮੇਵਾਰ ਹਾਂ।

 

ਹਰਭਜਨ ਨੇ ਕਿਹਾ, ‘ਅਸੀਂ ਕਾਰਾਂ ਚਲਾਉਂਦੇ ਹਾਂ ਤੇ ਬਾਲਣ ਬਾਲਦੇ ਹਾਂ, ਜੋ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਾਨੂੰ ਪਿਛਲੇ ਕੁਝ ਸਾਲਾਂ ਚ ਪਤਾ ਲੱਗਿਆ ਹੈ ਕਿ ਤੂੜੀ ਜੋ ਅਸੀਂ ਸਾੜਦੇ ਹਾਂ, ਹਵਾ ਨੂੰ ਪ੍ਰਦੂਸ਼ਿਤ ਕਰਦੀ ਹੈ। ਇਸ ਨਾਲ ਉਥੋਂ ਦੇ ਲੋਕਾਂ ਦਾ ਜੀਉਣਾ ਮੁਸ਼ਕਲ ਹੋ ਰਿਹਾ ਹੈ। ਇਸ ਦੇ ਕਾਰਨ ਕਿਸੇ ਵਿਅਕਤੀ ਦੀ ਉਮਰ 7 ਤੋਂ 10 ਸਾਲ ਘੱਟ ਜਾਂਦੀ ਹੈ, ਇਸ ਲਈ ਸਾਨੂੰ ਠੋਸ ਕਦਮ ਚੁੱਕਣੇ ਪੈਣਗੇ।'

 

ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸਥਿਤੀ ਸੁਧਾਰਨ ਲਈ ਠੋਸ ਕਦਮ ਚੁੱਕਣ ਦੀ ਬੇਨਤੀ ਕੀਤੀ।

 

ਹਰਭਜਨ ਨੇ ਕਿਹਾ, ‘ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ, ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਇੱਕ ਦੂਜੇ ਨੂੰ ਮਿਲਣ ਦੀ ਬੇਨਤੀ ਕਰਦਾ ਹਾਂ। ਕਿਸਾਨਾਂ ਅਤੇ ਸਾਰੇ ਪੰਛੀਆਂ ਤੇ ਜਾਨਵਰਾਂ ਨੂੰ ਧਿਆਨ ਚ ਰੱਖਦਿਆਂ ਨੇਤਾਵਾਂ ਨੂੰ ਸਾਰਿਆਂ ਦੇ ਭਲੇ ਲਈ ਯੋਜਨਾ ਬਣਾਉਣੀ ਹੋਵੇਗੀ। ਮੈਂ ਚਾਹੁੰਦਾ ਹਾਂ ਕਿ ਇੱਕ ਮੀਟਿੰਗ ਜਲਦੀ ਤੋਂ ਜਲਦੀ ਕੀਤੀ ਜਾਵੇ।

 

ਉਨ੍ਹਾਂ ਕਿਹਾ, 'ਮੋਦੀ ਜੀ, ਕਿਰਪਾ ਕਰਕੇ ਇਸ ਵੱਲ ਧਿਆਨ ਦੇਣ ਤੇ ਲੋਕ ਸਾਨੂੰ ਸਿੱਧੇ ਰਸਤੇ ਪਾਉਣ ਕਿ ਅਸੀਂ ਕਿਵੇਂ ਭਾਰਤ ਨੂੰ ਸਵੱਛ ਅਤੇ ਸਿਹਤਮੰਦ ਬਣਾ ਸਕਦੇ ਹਾਂ ਤਾਂ ਜੋ ਆਉਣ ਵਾਲੀ ਪੀੜ੍ਹੀ ਦਾ ਜੀਵਨ ਚੰਗਾ ਹੋਵੇ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Cricketer Harbhajan Turbinator expresses deep concern over pollution