ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਸ਼ਾਹਰੁਖ਼ ਖ਼ਾਨ ਦੀ ਸ਼ਾਨ ’ਚ ਇੰਝ ਸਜਿਆ ਦੁਬਈ ਦਾ ਬੁਰਜ ਖ਼ਲੀਫ਼ਾ

VIDEO: ਸ਼ਾਹਰੁਖ਼ ਖ਼ਾਨ ਦੀ ਸ਼ਾਨ ’ਚ ਇੰਝ ਸਜਿਆ ਦੁਬਈ ਦਾ ਬੁਰਜ ਖ਼ਲੀਫ਼ਾ

ਬਾਲੀਵੁੱਡ ਦੇ ਸੁਪਰ–ਸਟਾਰ ਸ਼ਾਹਰਖ਼ ਖ਼ਾਨ ਨੂੰ ਕੱਲ੍ਹ 2 ਨਵੰਬਰ ਨੂੰ ਜਨਮ–ਦਿਨ ਦੀਆਂ ਵਧਾੲਆਂ ਦੇਣ ਲਈ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦੀ ਮੁੰਬਈ ਸਥਿਤ ਰਿਹਾਇਸ਼ਗਾਹ ‘ਮੰਨਤ’ ਦੇ ਬਾਹਰ ਪੁੱਜੇ। ਸ਼ਾਹਰੁਖ਼ ਖ਼ਾਨ ਨੇ ਵੀ ‘ਮੰਨਤ’ ਦੀ ਬਾਲਕੋਨੀ ਤੋਂ ਹੱਥ ਹਿਲਾ ਕੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।

 

 

ਸ਼ਾਹਰੁਖ਼ ਖ਼ਾਨ ਦਾ ਜਨਮ–ਦਿਨ ਵਿਦੇਸ਼ ਵਿੱਚ ਵੀ ਧੂਮਧਾਮ ਨਾਲ ਮਨਾਇਆ ਗਿਆ। ਦੁਬਈ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ‘ਬੁਰਜ ਖ਼ਲੀਫ਼ਾ’ ਵੱਲੋਂ ਵੀ ਉਨ੍ਹਾਂ ਨੂੰ ਜਮਨ–ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।

 

 

ਬੁਰਜ ਖ਼ਲੀਫ਼ਾ ’ਚ ਸ਼ਾਹਰੁਖ਼ ਖ਼ਾਨ ਦੇ 54ਵੇਂ ਜਨਮ–ਦਿਨ ਮੌਕੇ ਵਿਡੀਓ ਚਲਾਈ ਗਈ। ਇਹ ਵਿਡੀਓ ਕਲਿੱਪ ਖ਼ਾਸ ਤੌਰ ’ਤੇ ਕਿੰਗ ਖ਼ਾਨ ਨੂੰ ਜਨਮ–ਦਿਨ ਦੀਆਂ ਮੁਬਾਰਕਾਂ ਦੇਣ ਲਈ ਚਲਾਈ ਗਈ ਸੀ।

 

 

 

ਇਨ੍ਹਾਂ ਖ਼ਾਸ ਛਿਣਾਂ ਨੂੰ ਸ਼ਾਹਰੁਖ਼ ਖ਼ਾਨ ਨੇ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ। ਸ਼ਾਹਰੁਖ਼ ਨੇ ਲਿਖਿਆ – ‘ਮੈਨੂੰ ਇੰਨਾ ਬ੍ਰਾਈਟ ਬਣਾਉਣ ਲਈ ਸ਼ੁਕਰੀਆ ਮੁਹੰਮਦ ਅਲਬਾਰ ਤੇ ਬੁਰਜ ਖ਼ਲੀਫ਼ਾ। ਤੁਹਾਡਾ ਪਿਆਰ ਬੇਮਿਸਾਲ ਹੈ। ਵਾਹ! ਇਹ ਅਸਲ ਵਿੱਚ ਬਹੁਤ ਲੰਮਾ ਹੈ। ਲਵ ਯੂ ਦੁਬਈ। ਇਹ ਮੇਰਾ ਜਨਮ–ਦਿਨ ਹੈ ਤੇ ਮੈਂ ਮਹਿਮਾਨ ਹਾਂ।’

 

 

ਜਨਮ–ਦਿਨ ਦੀ ਸ਼ਾਮ ਨੂੰ ਸ਼ਾਹਰੁਖ਼ ਖ਼ਾਨ ਬਾਂਦਰਾ ਸਥਿਤ ਸੇਂਟ ਐਂਡ੍ਰਿਯੂਜ਼ ਆਡੀਟੋਰੀਅਮ ਪੁੱਜੇ। ਉੱਥੇ ਸ਼ਾਹਰੁਖ਼ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਜਨਮ–ਦਿਨ ਮਨਾਇਆ। ਇਸ ਤੋਂ ਇਲਾਵਾ ਸ਼ਾਹਰੁਖ਼ ਖ਼ਾਨ ਨੇ ਆਪਣੇ ਜਨਮ ਦਿਨ ਮਨਾਉਣ ਦੀ ਇੱਕ ਵਿਡੀਓ ਵੀ ਸ਼ੇਅਰ ਕੀਤੀ ਹੈ।

 

 

ਇਸ ਤੋਂ ਇਲਾਵਾ ਸ਼ਾਹਰੁਖ਼ ਖ਼ਾਨ ਦੇ ਸਭ ਤੋਂ ਵਧੀਆ ਦੋਸਤ ਤੇ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਵੀ ਉਨ੍ਹਾਂ ਨੂੰ ਜਨਮ–ਦਿਨ ਦੀਆਂ ਮੁਬਾਰਕਾਂ ਦਿੱਤੀਆਂ ਸਨ। ਕਰਨ ਨੇ ਇੱਕ ਸਪੈਸ਼ਲ ਲੈਟਰ ਲਿਖ ਕੇ ਉਨ੍ਹਾਂ ਨੂੰ ਜਨਮ–ਦਿਨ ਵਿਸ਼ ਕੀਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIdeo Dubai s Burj Khalifa decorated especially for Shahrukh Khan