ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਬਿਜਲੀ ਦੇ ਕਰੰਟ ਨਾਲ ਹੋਇਆ ਮਾਦਾ ਚੀਤਾ ਦਾ ਦੁਖਦਾਈ ਅੰਤ

VIDEO: ਬਿਜਲੀ ਦੇ ਕਰੰਟ ਨਾਲ ਹੋਇਆ ਮਾਦਾ ਚੀਤਾ ਦਾ ਦੁਖਦਾਈ ਅੰਤ

ਹਰਿਆਣਾ ਦੇ ਗੁਰੂਗ੍ਰਾਮ (ਗੁੜਗਾਓਂ) ਜ਼ਿਲ੍ਹੇ ’ਚ ਸੋਹਣਾ ਸ਼ਹਿਰ ਲਾਗੇ ਪੈਂਦੇ ਪਿੰਡ ਲਾਲਾ ਖੇੜਲੀ ਵਿਖੇ ਇੱਕ ਮਾਦਾ ਚੀਤਾ ਦੀ 11KV ਬਿਜਲੀ ਦੀਆਂ ਤਾਰਾਂ ਵਿੱਚ ਫਸ ਕੇ ਮੌਤ ਹੋ ਗਈ ਹੈ। ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਅਨੁਸਾਰ 30 ਕਿਲੋਗ੍ਰਾਮ ਵਜ਼ਨੀ ਇਸ ਮਾਦਾ ਚੀਤਾ ਦੀ ਉਮਰ 2 ਸਾਲ ਸੀ ਤੇ ਸ਼ਾਇਦ ਕਿਸੇ ਸ਼ਿਕਾਰ ਜਿਵੇਂ ਬਾਂਦਰ ਜਾਂ ਲੰਗਰੂਰ ਦੇ ਪਿੱਛੇ–ਪਿੱਛੇ ਦਰੱਖ਼ਤ ਉੱਤੇ ਚੜ੍ਹਦਿਆਂ ਉਹ ਹਾਈ–ਟੈਨਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਈ।

 

 

ਪੋਸਟ–ਮਾਰਟਮ ਰਿਪੋਰਟ ਰਾਹੀਂ ਪਤਾ ਲੱਗਾ ਹੈ ਕਿ ਕਰੰਟ ਕਾਰਨ ਮਾਦਾ ਚੀਤਾ ਦੇ ਸਰੀਰ ਅੰਦਰਲੇ ਬਹੁਤ ਸਾਰੇ ਅੰਗ ਸੜ ਗਏ ਸਨ। ਰੁੱਖ ਦੀਆਂ ਟਾਹਣੀਆਂ ਤੇ ਬਹੁਤ ਸਾਰੇ ਪੱਤੇ ਵੀ ਸੜੇ ਹੋਏ ਪਾਏ ਗਏ।

 

 

ਵੀਰਵਾਰ ਸਵੇਰੇ–ਸਵੇਰੇ ਮੰਦਰ ਜਾਂਦੇ ਸਮੇਂ ਸਤਵੀਰ ਸਿੰਘ ਨਾਂਅ ਦੇ ਪਿੰਡ ਵਾਸੀ ਨੇ ਸਭ ਤੋਂ ਪਹਿਲਾਂ ਮਾਦਾ ਚੀਤਾ ਨੂੰ ਤਾਰ ਉੱਤੇ ਇੰਝ ਲਟਕਦਿਆਂ ਵੇਖਿਆ। ਉਸ ਦਾ ਹੇਠਲਾ ਜਬਾੜਾ, ਮੂੰਹ ਤੇ ਕੰਨ ਸੜੇ ਹੋਏ ਸਨ।

 

 

ਨੀਲਕੰਠ ਮੰਦਰ ਨੂੰ ਬਿਜਲੀ ਦੀ ਸਪਲਾਈ ਦੇਣ ਲਈ ਬਿਜਲੀ ਦੀਆਂ ਤਾਰਾਂ ਨੂੰ ਸੰਘਣੇ ਰੁੱਖਾਂ ਵਿੱਚੋਂ ਦੀ ਲੰਘਾਇਆ ਗਿਆ ਹੈ।

 

ਇਸ ਇਲਾਕੇ ਦੇ ਨੇੜੇ ਹੀ ਇੱਕ ਝੀਲ ਹੈ, ਜਿਸ ਕਾਰਨ ਇੱਥੇ ਅਕਸਰ, ਮੋਰ, ਬੁਲਬੁਲ ਤੇ ਹੋਰ ਪੰਛੀ ਤੇ ਜਾਨਵਰ ਸਖ਼ਤੀ ਗਰਮੀ ਕਾਰਨ ਪਾਣੀ ਪੀਣ ਲਈ ਆਉਂਦੇ ਰਹਿੰਦੇ ਹਨ।

 

 

ਚੀਤੇ ਅਕਸਰ ਰੁੱਖਾਂ ਉੱਤੇ ਚੜ੍ਹ ਜਾਂਦੇ ਹਨ। ਉਹ ਕਈ ਵਾਰ ਆਪਣਾ ਸ਼ਿਕਾਰ ਫੜਨ ਲਈ ਰੁੱਖਾਂ ਦੇ ਬਿਲਕੁਲ ਉੱਪਰ ਤੱਕ ਵੀ ਚਲੇ ਜਾਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO Female leopard dies of electrocution