ਅੱਜ–ਕੱਲ੍ਹ ਸੋਸ਼ਲ ਮੀਡੀਆ ’ਤੇ ਇੱਕ ਜੇਸੀਬੀ ਤੇ ਟਰੈਕਟਰ–ਟਰਾਲੀ ਦੀ ਵਿਡੀਓ ਛਾਈ ਹੋਈ ਹੈ। ਲੋਕਾਂ ਨੇ ਇਸ ਨੂੰ ਲੱਖਾਂ ਦੀ ਗਿਣਤੀ ਵਿੱਚ ਸ਼ੇਅਰ ਕੀਤਾ ਹੈ।
ਇਸ ਵਿਡੀਓ ਵਿੱਚ ਪਹਿਲਾਂ ਇੱਕ ਟਰਾਲੀ ਪਲਟੀ ਹੋਈ ਦਿਸਦੀ ਹੈ ਪਰ ਉਸ ਦਾ ਹੁੱਕ ਟਰੈਕਟਰ ਨਾਲ ਜੁੜਿਆ ਹੋਇਆ ਹੈ, ਜੋ ਸਹੀ–ਸਲਾਮਤ ਸਿੱਧਾ ਖੜ੍ਹਾ ਹੈ।
ਟਰਾਲੀ ਸਿੱਧੀ ਕਰਨ ਲਈ ਇੱਕ ਜੇਸੀਬੀ ਮਸ਼ੀਨ ਸੱਦੀ ਜਾਂਦੀ ਹੈ। ਉਹ ਬਹੁਤ ਆਰਾਮ ਨਾਲ ਟਰਾਲੀ ਤਾਂ ਸਿੱਧੀ ਕਰ ਦਿੰਦੀ ਹੈ ਪਰ ਟਰੈਕਟਰ ਇੱਕ ਢਲਾਣ ’ਤੇ ਖੜ੍ਹਾ ਹੋਣ ਕਾਰਨ ਜੇਸੀਬੀ ਵੱਲੋਂ ਟਰਾਲੀ ਨੂੰ ਸਿੱਧਾ ਕਰਦੇ ਸਮੇਂ ਤੁਰ ਪੈਂਦਾ ਹੈ ਤੇ ਸਟਾਰਟ ਹੋ ਜਾਂਦਾ ਹੈ।
ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਸਕਦਾ, ਟਰੈਕਟਰ–ਟਰਾਲੀ ਬਹੁਤ ਤੇਜ਼ ਰਫ਼ਤਾਰ ਨਾਲ ਬੰਜਰ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਅੱਗੇ ਵਧਦਾ ਚਲਾ ਜਾਂਦਾ ਹੈ ਤੇ ਫਿਰ ਛੇਤੀ ਹੀ ਦਰੱਖ਼ਤਾਂ ਦੇ ਇੱਕ ਝੁੰਡ ਕੋਲ ਜਾ ਕੇ ਅੱਖੋਂ ਓਹਲੇ ਹੋ ਜਾਂਦਾ ਹੈ।
ਬਹੁਤ ਸਾਰੇ ਲੋਕ ਉਸ ਦੇ ਪਿੱਛੇ ਨੱਸਦੇ ਵਿਖਾਈ ਦਿੰਦੇ ਹਨ। ਜਦੋਂ ਸਾਰੇ ਤੇ ਕੈਮਰੇ ਵਾਲਾ ਵਿਅਕਤੀ ਵੀ ਉਨ੍ਹਾਂ ਰੁੱਖਾਂ ਦੇ ਝੁੰਡ ਕੋਲ ਜਾ ਕੇ ਵੇਖਦਾ ਹੈ, ਤਾਂ ਟਰੈਕਟਰ ਤੇ ਟਰਾਲੀ ਦੋਵੇਂ ਇੱਕ ਡੂੰਘੀ ਖੱਡ ਵਿੱਚ ਮੂਧੇ ਪਏ ਦਿਸਦੇ ਹਨ ਤੇ ਇੰਝ ਵੱਡਾ ਨੁਕਸਾਨ ਹੋ ਜਾਂਦਾ ਹੈ।
ਇਹ ਵਿਡੀਓ ਕਿੱਥੇ ਦਾ ਹੈ, ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।