ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਪੁਲਿਸ ਦੀ ਚਲਦੀ ਵੈਨ ’ਤੇ ਚੜ੍ਹਕੇ ਕੀਤੇ ਪੁਸ਼–ਅਪਸ, ਵੀਡੀਓ ਵਾਇਰਲ

ਦਿੱਲੀ ਪੁਲਿਸ ਦੀ ਚਲਦੀ ਵੈਨ ’ਤੇ ਚੜ੍ਹਕੇ ਕੀਤੇ ਪੁਸ਼–ਅਪਸ, ਵੀਡੀਓ ਵਾਇਰਲ

ਸੋਸ਼ਲ ਮੀਡੀਆ ਉਤੇ ਅੱਜ–ਕੱਲ੍ਹ ਦਿੱਲੀ ਪੁਲਿਸ ਦੀ ਕਾਰ ਉਤੇ ਪੁਸ਼ ਅਪਸ ਲਗਾਉਂਦੇ ਨੌਜਵਾਨ ਦਾ ਵੀਡੀਓ ਜਬਰਦਸਤ ਵਾਇਰਲ ਹੋ ਰਿਹਾ ਹੈ। ਇਸ ਟਿਕ ਟਾਕ ਵੀਡੀਓ ਵਿਚ ਨੌਜਵਾਨ ਦਿੱਲੀ ਪੁਲਿਸ  ਦੀ ਕਾਰ ਉਤੇ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਨੇ ‘ਸਦੈਵ ਆਪਕੇ ਸਾਥ’ ਦਾ ਨਾਅਰਾ ਦੇਣ ਵਾਲੀ ਦਿੱਲੀ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ।

 

 

ਇਸ ਵੀਡੀਓ ਨੂੰ ਸੌਰਭ ਤ੍ਰਿਵੇਦੀ ਨਾਮ ਦੇ ਯੂਜ਼ਰ ਨੇ ਟਵਿਟਰ ਉਤੇ ਪੋਸਟ ਕੀਤਾ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਖਾਲੀ ਮੈਦਾਨ ਵਿਚ ਦਿੱਲੀ ਪੁਲਿਸ ਦੀ ਕਾਰ ਚਲਾ ਰਿਹਾ ਹੈ। ਉਹ ਅਚਾਨਕ ਚਲਦੀ ਕਾਰ ਤੋਂ ਬਾਹਰ ਨਿਕਲਦਾ ਹੈ ਅਤੇ ਉਸਦੀ ਛੱਤ ਉਤੇ ਚੜ੍ਹ ਜਾਂਦਾ ਹੈ। ਛੱਤ ਉਤੇ ਚੜ੍ਹਕੇ ਉਹ ਪੁਸ਼ ਅਪਸ ਕਰਨ ਲੱਗਦਾ ਹੈ। ਗੱਡੀ ਚਲਦੀ ਰਹਿੰਦੀ ਹੈ। ਚਲਦੀ ਗੱਡੀ ਵਿਚ ਹੀ ਉਹ ਫਿਰ ਤੋਂ ਪੁਸ਼ ਅਪਸ ਖਤਮ ਕਰ ਡਰਾਈਵਰ ਸੀਟ ਉਤੇ ਆ ਕੇ ਬੈਠ ਜਾਂਦਾ ਹੈ।

 

 

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟਵਿਟਰ ਯੂਜ਼ਰ ਨੇ ਦਿੱਲੀ ਪੁਲਿਸ ਅਤੇ ਦਿੱਲੀ ਟ੍ਰੈਫਿਕ ਪੁਲਿਸ ਨੂੰ ਵੀ ਟੈਗ ਕੀਤਾ ਸੀ। ਜਦੋਂ ਪੋਸਟ ਵਾਇਰਲ ਹੋਇਆ, ਤਾਂ ਪੁਲਿਸ ਨੂੰ ਜਵਾਬ ਦੇਣਾ ਪਿਆ। ਦਿੱਲੀ ਪੁਲਿਸ ਨੇ ਟਵੀਟ ਦੇ ਜਵਾਬ ਵਿਚ ਲਿਖਿਆ, ਸ਼ੁੱਕਰੀਆ, ਇਸ ਮਾਮਲੇ ਵਿਚ ਸੀਨੀਅਰ ਅਧਿਕਾਰੀਆਂ ਨੁੰ ਅੱਗੇ ਸ਼ਿਕਾਇਤ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਮਾਮਲੇ ਵਿਚ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video of a man doing stunt on Delhi Police car goes viral