ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੇਂਗਰ ਦੀ ਜੇਲ੍ਹ ਦੇ ਬਾਹਰ ਦਾ ਵੀਡੀਓ ਵਾਇਰਲ, ਜਾਂਚ ਦੇ ਹੁਕਮ

ਸੇਂਗਰ ਦੀ ਜੇਲ੍ਹ ਦੇ ਬਾਹਰ ਦਾ ਵੀਡੀਓ ਵਾਇਰਲ, ਜਾਂਚ ਦੇ ਹੁਕਮ

ਉਤਰ ਪ੍ਰਦੇਸ਼ ਪੁਲਿਸ ਨੇ ਸੀਤਾਪੁਰ ਜੇਲ੍ਹ ਮੁਲਾਜ਼ਮਾਂ ਦਾ ਕਥਿਤ ਤੌਰ ਉਤੇ ਰਿਸ਼ਵਤ ਲੈਂਦੇ ਹੋਏ ਇਕ ਵੀਡੀਓ ਵਾਇਰਲ ਹੋਣ ਬਾਅਦ ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਜੇਲ੍ਹ ਵਿਚ ਉਨਾਓ ਬਲਾਤਕਾਰ ਕਾਂਡ ਦੇ ਦੋਸ਼ੀ ਕੁਲਦੀਪ ਸੇਂਗਰ ਬੰਦ ਹਨ।

 

ਪੁਲਿਸ ਡਾਇਰੈਕਟਰ ਜਨਰਲ (ਜੇਲ੍ਹ) ਆਨੰਦ ਕੁਮਾਰ ਨੇ ਕਿਹਾ ਕਿ ਮੈਂ ਵੀਡੀਓ ਨਹੀਂ ਦੇਖਿਆ ਹੈ, ਪ੍ਰੰਤੂ ਇਹ ਗੱਲ ਮੇਰੇ ਧਿਆਨ ਵਿਚ ਆਈ ਹੈ। ਅਸੀਂ ਇਸ ਮਾਮਲੇ ਦੀ ਜਾਂਚ ਕਰਵਾਂਗੇ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਪੁਲਿਸ ਮੁਲਾਜ਼ਮ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ।

 

ਸੀਤਾਪੁਰ ਜੇਲ੍ਹ ਦੇ ਬਾਹਰ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕੁੜਤਾ ਪਜਾਮਾ ਪਾਈ ਇਕ ਵਿਅਕਤੀ ਬਾਹਰ ਆ ਕੇ ਇਕ ਪੁਲਿਸ ਮੁਲਾਜ਼ਮ ਨੂੰ ਕੁਝ ਦਿੰਦਾ ਨਜ਼ਰ ਆ ਰਿਹਾ ਹੈ। ਇਸ ਵਿਅਕਤੀ ਦੀ ਪਹਿਚਾਣ ਰਿੰਕੂ ਸ਼ੁਕਲਾ ਵਜੋਂ ਹੋਈ ਹੈ ਅਤੇ ਇਹ ਉਨਾਓ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਹਨ ਅਤੇ ਸੇਂਗਰ ਦਾ ਕਰੀਬੀ ਮੰਨਿਆ ਜਾਂਦਾ ਹੈ।

 

ਵੀਡੀਓ ਦੇ ਦੂਜੇ ਹਿੱਸੇ ਵਿਚ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਇਆ ਇਕ ਨੌਜਵਾਨ ਕਿਸੇ ਨਾਲ ਵਿਧਾਇਕ ਨੂੰ ਮਿਲਾਉਣ ਦੀ ਗੱਲ ਕਹਿੰਦੇ ਹੋਏ ਸੁਣਾਈ ਦੇ ਰਿਹਾ ਹੈ ਜਿਸ ਉਤੇ ਉਹ ਵਿਅਕਤੀ ਕਹਿ ਰਿਹਾ ਹੈ ਕਿ ਅਜੇ ਸਖਤੀ ਹੈ ਬਾਅਦ ਵਿਚ ਆਉਣਾ।

ਰਿੰਕੂ ਸ਼ੁਕਲਾ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੇਂਗਰ ਨਾਲ ਮਿਲਣ ਲਈ ਉਨ੍ਹਾਂ ਦਾ ਇਰਾਦਾ ਪੁਲਿਸ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਦਾ ਨਹੀਂ ਸੀ।

 

ਸ਼ੁਕਲਾ ਨੇ ਕਿਹਾ ਕਿ ਇਹ ਮੇਰੀ ਆਦਤ ਹੈ ਜਦੋਂ ਮੈਂ ਜੇਲ੍ਹ ਮਿਲਣ ਜਾਂਦਾ ਹਾਂ ਤਾਂ ਉਨ੍ਹਾਂ (ਪੁਲਿਸ ਮੁਲਾਜ਼ਮਾਂ) ਨੂੰ ਚਾਹ–ਪਾਣੀ ਲਈ ਕੁਝ ਦੇ ਦਿੰਦਾ ਹਾਂ, ਇਹ ਰਿਸ਼ਵਤ ਨਹੀਂ ਹੈ। ਮੈਂ 10–15 ਦਿਨ ਪਹਿਲਾਂ ਸੇਂਗਰ ਨੂੰ ਮਿਲਿਆ ਸੀ ਕਿਉਂਕਿ ਉਹ ਮੇਰੇ ਵਿਧਾਇਕ ਹਨ। ਮੈਂ ਭਾਜਪਾ ਨਾਲ ਜੁੜਿਆ ਹੋਇਆ ਨਹੀਂ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video outside of Sange prison viral A young man showing the alleged bribe to the policeman