ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: PM ਮੋਦੀ ਨੇ ਐਨੀਮੇਟਡ ਵਿਡੀਓ ਰਾਹੀਂ ਚੇਤੇ ਕਰਵਾਇਆ ਕੌਮਾਂਤਰੀ ਯੋਗਾ ਦਿਵਸ

PM ਮੋਦੀ ਨੇ ਐਨੀਮੇਟਡ ਵਿਡੀਓ ਰਾਹੀਂ ਚੇਤੇ ਕਰਵਾਇਆ ਕੌਮਾਂਤਰੀ ਯੋਗਾ ਦਿਵਸ

ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਨੇ ਅੱਜ ਬੁੱਧਵਾਰ ਸਵੇਰੇ ਇੱਕ ਐਨੀਮੇਟਡ ਵਿਡੀਓ ਟਵੀਟ ਕੀਤਾ, ਜਿਸ ਵਿੱਚ ਉਹ ਖ਼ੁਦ ਯੋਗਾ ਕਰਦੇ ਵਿਖਾਈ ਦੇ ਰਹੇ ਹਨ। ਇਸ ਵਿੱਚ ਉਹ ਤ੍ਰਿਕੋਨ–ਆਸਨ ਕਰਦੇ ਦਿਸਦੇ ਹਨ।

 

 

ਇਸ ਵਿਡੀਓ ਦਾ ਮੰਤਵ ਹਰ ਸਾਲ 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗਾ ਦਿਵਸ ਪ੍ਰਤੀ ਜਾਗਰੂਕ ਤੇ ਪ੍ਰੇਰਿਤ ਕਰਨਾ ਹੈ। ਸ੍ਰੀ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ 21 ਜੂਨ ਨੂੰ ਸਾਲ 2019 ਦਾ ਯੋਗਾ ਦਿਵਸ ਮਨਾਇਆ ਜਾਵੇਗਾ। ‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਯੋਗਾ ਨੂੰ ਆਪਣੇ ਜੀਵਨ ਦਾ ਇੱਕ ਅਟੁੱਟ ਅੰਗ ਬਣਾ ਲਵੋ। ਯੋਗਾ ਦਾ ਬਹੁਤ ਜ਼ਿਆਦਾ ਫ਼ਾਇਦੇ ਹਨ। ਤ੍ਰਿਕੋਨ–ਆਸਨ ਬਾਰੇ ਇੱਕ ਵਿਡੀਓ ਵੇਖੋ।’

 

 

 

 

ਪਿਛਲੇ ਵਰ੍ਹੇ ਵੀ ਪ੍ਰਧਾਨ ਮੰਤਰੀ ਨੇ ਕਈ ਯੋਗਾ ਆਸਣਾਂ ਨੂੰ ਦਰਸਾਉਂਦੀਆਂ ਬਹੁਤ ਸਾਰੀਆਂ ਵਿਡੀਓ ਕਲਿੱਪਸ ਪੋਸਟ ਕੀਤੀਆਂ ਸਨ।

 

 

ਸਰਕਾਰ ਨੇ ਇਸ ਵਾਰ ਕੌਮਾਂਤਰੀ ਯੋਗਾ ਦਿਵਸ ਮਨਾਉਣ ਲਈ ਦਿੱਲੀ, ਸ਼ਿਮਲਾ, ਮੈਸੂਰ, ਅਹਿਮਦਾਬਾਦ ਤੇ ਰਾਂਚੀ ਜਿਹੇ ਸ਼ਹਿਰਾਂ ਨੂੰ ਚੁਣਿਆ ਹੈ। ਦੂਜੇ ਕਾਰਜਕਾਲ ਲਈ ਚੁਣੇ ਜਾਣ ਤੋਂ ਬਾਅਦ ਸ੍ਰੀ ਮੋਦੀ ਦਾ ਇਹ ਪਹਿਲਾ ਜਨਤਕ ਸਮਾਰੋਹ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video PM Modi reminded International Yoga Day through Animated Video