ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਲਾਈਵ ਟੀਵੀ ਸ਼ੋਅ ਦੌਰਾਨ ਮਸ਼ਹੂਰ ਲੇਖਿਕਾ ਦੀ ਮੌਤ

ਸੋਮਵਾਰ ਦੀ ਸਵੇਰ ਦੂਰਦਰਸ਼ਨ ਦੇ ਕਸ਼ਮੀਰ ਚੈਨਲ ਤੇ ਮੰਨੀ ਪ੍ਰਮੰਨੀ ਲੇਖਿਕਾ ਪ੍ਰੋ. ਰੀਤਾ ਜਤਿੰਦਰ ਦਾ ਲਾਈਵ ਇੰਟਰਵਿਊ ਕੀਤਾ ਜਾ ਰਿਹਾ ਸੀ ਕਿ ਅਚਾਨਕ ਲਾਈਵ ਟੀਵੀ ਸ਼ੋਅ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਲਾਈਵ ਸ਼ੋਅ ਦੋਰਾਨ ਰੀਤਾ ਆਪਣੇ ਜੀਵਨ ਦੇ ਸੰਘਰਸ਼ ਬਾਰੇ ਦੱਸ ਰਹੀ ਸਨ ਕਿ ਉਹ ਅਚਾਨਕ ਬੇਹ਼ੋਸ਼ ਹੋਣ ਲੱਗ ਪਈ। ਆਪਣੀ ਜੀਵਣ ਯਾਤਰਾ ਦਾ ਜਿ਼ਕਰ ਕਰਦਿਆਂ ਉਨ੍ਹਾਂ ਦੀ ਆਵਾਜ਼ ਅਚਾਨਕ ਰੁੱਕ ਗਈ ਅਤੇ ਉਹ ਕੁਰਸੀ ਤੇ ਹੀ ਡਿੱਗ ਗਈ। ਉਨ੍ਹਾਂ ਦੇ ਸਾਂਹ ਤੇਜ਼ ਹੋ ਗਏ ਅਤੇ ਸ਼ੋਅ ਦੇ ਮੇਜ਼ਬਾਨ ਵੀ ਸੁੰਨ ਪੈ ਗਏ।

 

 

 

 

ਪ੍ਰਸਿੱਧ ਕਲਾਕਾਰ, ਲੇਖਕ ਅਤੇ ਸਮਾਜਿਕ ਕਰਤਾ ਪ੍ਰੋ. ਰੀਤਾ ਜਤਿੰਦਰ ਜੰਮੂ ਚ ਰਹਿੰਦੀ ਸਨ ਅਤੇ ਉਹ ਗੁੱਡ ਮਾਰਨਿੰਗ ਕਸ਼ਮੀਰ ਸ਼ੋਅ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਸਨ ਕਿ ਅਚਾਨਕ ਉਹ ਅਕਾਲ ਚਲਾਣਾ ਕਰ ਗਈ। ਉਨ੍ਹਾਂ ਦੇ ਦਿਹਾਂਤ ਤੇ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO: The famous writers death during live TV shows