ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ 2020 : ਸਾਰੇ ਐਗਜ਼ਿਟ ਪੋਲ ਫੇਲ ਹੋਣਗੇ, ਭਾਜਪਾ 48 ਸੀਟਾਂ ਜਿੱਤੇਗੀ : ਮਨੋਜ ਤਿਵਾੜੀ

ਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਵੋਟਿੰਗ ਖਤਮ ਹੋ ਗਈ ਹੈ। ਵੱਖ-ਵੱਖ ਨਿਊਜ਼ ਚੈਨਲਾਂ ਅਤੇ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਅਨੁਸਾਰ ਆਮ ਆਦਮੀ ਪਾਰਟੀ ਮੁੜ ਤੋਂ ਸਰਕਾਰ ਬਣਾਉਣ ਜਾ ਰਹੀ ਹੈ। ਐਗਜ਼ਿਟ ਪੋਲ ਉੱਤੇ ਦਿੱਲੀ ਭਾਜਪਾ ਦੇ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਅਤੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਆਪਣੀ ਪਹਿਲੀ ਪ੍ਰਤੀਕਿਰਿਆ 'ਚ ਕਿਹਾ ਹੈ ਕਿ ਫਾਈਨਲ ਨਤੀਜੇ ਬਿਲਕੁਲ ਵੱਖਰੇ ਹੋਣਗੇ।
 

 

ਮਨੋਜ ਤਿਵਾੜੀ ਨੇ ਟਵੀਟ ਕੀਤਾ, "ਇਹ ਸਾਰੇ ਐਗਜ਼ਿਟ ਪੋਲ ਫੇਲ ਣਗੇ। ਮੇਰਾ ਇਹ ਟਵੀਟ ਸੰਭਾਲ ਕੇ ਰੱਖ ਲਓ। ਭਾਜਪਾ ਦਿੱਲੀ 'ਚ 48 ਸੀਟਾਂ ਨਾਲ ਸਰਕਾਰ ਬਣਾਏਗੀ। ਕਿਰਪਾ ਕਰਕੇ ਈਵੀਐਮ ਨੂੰ ਦੋਸ਼ੀ ਠਹਿਰਾਉਣ ਦਾ ਬਹਾਨਾ ਨਾ ਲੱਭੋ।"
 

ਉੱਥੇ ਹੀ ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਵੀ ਦਿੱਲੀ ਚੋਣ ਨਤੀਜੇ ਬਾਰੇ ਆਪਣਾ ਅੰਦਾਜ਼ਾ ਲਗਾਇਆ ਹੈ। ਪਰਵੇਸ਼ ਵਰਮਾ ਅਨੁਸਾਰ ਭਾਜਪਾ 50 ਸੀਟਾਂ ਜਿੱਤ ਕੇ ਸਰਕਾਰ ਬਣਾ ਸਕਦੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ 16 ਅਤੇ ਕਾਂਗਰਸ 4 ਸੀਟਾਂ 'ਤੇ ਸਿਮਟ ਸਕਦੀ ਹੈ।

 

 

ਮਾਡਲ ਟਾਊਨ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਨੇ ਵੀ ਸਾਰੇ ਐਗਜ਼ਿਟ ਪੋਲਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ, "ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਣ ਜਾ ਰਹੇ ਹਨ’।"
 

ਜ਼ਿਕਯੋਗ ਹੈ ਕਿ ਟਾਈਮਜ਼ ਨਾਓ- ਆਈਪੀਐਸਓਐਸ ਦੇ ਅਨੁਸਾਰ ਆਮ ਆਦਮੀ ਪਾਰਟੀ 44 ਸੀਟਾਂ, ਭਾਜਪਾ ਨੂੰ 26 ਸੀਟਾਂ ਮਿਲ ਸਕਦੀਆਂ ਹਨ।ਅੱਜ ਤਕ ਨਿਊਜ਼ ਚੈਨਲ ਦੇ ਐਗਜ਼ਿਟ ਪੋਲ ਦੇ ਅਨੁਸਾਰ ਪੱਛਮੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ 9-10 ਸੀਟਾਂ, ਭਾਜਪਾ ਨੂੰ 0-1 ਅਤੇ ਕਾਂਗਰਸ ਨੂੰ 0 ਸੀਟਾਂ ਮਿਲਣ ਦਾ ਅਨੁਮਾਨ ਹੈ।
 

ਸਾਧਨਾ ਨਿਊਜ਼ ਦੇ ਸਰਵੇਖਣ 'ਚ ਆਪ ਨੂੰ 40-45 ਸੀਟਾਂ ਮਿਲਣ ਦੀ ਉਮੀਦ ਹੈ। ਭਾਜਪਾ ਨੂੰ 24 ਤੋਂ 28 ਅਤੇ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲਣ ਦਾ ਅਨੁਮਾਨ ਹੈ। ਟੀਵੀ 9 ਭਾਰਤ ਵਰਸ਼ ਦੇ ਐਗਜ਼ਿਟ ਪੋਲ 'ਚ ਆਪ ਨੂੰ 54, ਭਾਜਪਾ ਅਤੇ ਇਸ ਦੇ ਸਹਿਯੋਗੀ ਨੂੰ 15 ਸੀਟਾਂ ਅਤੇ ਕਾਂਗਰਸ ਅਤੇ ਇਸ ਦੇ ਸਹਿਯੋਗੀ ਨੂੰ ਇੱਕ ਸੀਟਾਂ ਮਿਲਣ ਦੀ ਉਮੀਦ ਹੈ।
 

ਇੰਡੀਆ ਨਿਊਜ਼-ਨੇਤਾ ਦੇ ਐਗਜ਼ਿਟ ਪੋਲ 'ਚ ਆਪ ਨੂੰ 53-57, ਭਾਜਪਾ ਅਤੇ ਇਸ ਦੇ ਸਹਿਯੋਗੀ ਨੂੰ 11-17 ਅਤੇ ਕਾਂਗਰਸ ਅਤੇ ਇਸ ਦੇ ਸਹਿਯੋਗੀ ਨੂੰ 0 ਤੋਂ 2 ਸੀਟਾਂ ਮਿਲਣ ਦਾ ਅਨੁਮਾਨ ਹੈ।
 

ਰਿਪਬਲਿਕ ਅਤੇ ਜਨ ਕੀ ਬਾਤ ਦੇ ਐਗਜ਼ਿਟ ਪੋਲ 'ਚ 'ਆਪ' ਨੂੰ 48 ਤੋਂ 61, ਭਾਜਪਾ ਨੂੰ 9 ਤੋਂ 21 ਅਤੇ ਕਾਂਗਰਸ ਨੂੰ 1 ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vidhan Sabha Election Exit Polls 2020 Delhi BJP Chief Manoj Tiwari claims BJP Victory in Delhi Assembly Election