ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਸਮਾਜਕ ਮੁੱਦਿਆਂ ਨੂੰ ਸਾਹਮਣੇ ਲਿਆਉਣ ਵਾਲੀ ਸ਼ਾਰਟ ਫਿਲਮ ਨਟਖਟ ਦੀ ਨਿਰਮਾਤਾ ਬਣਨ ਜਾ ਰਹੀ ਹਨ। ਉਹ ਇਸ ਫ਼ਿਲਮ ਚ ਅਦਾਕਾਰੀ ਕਰਦੀ ਹੋਈ ਨਜ਼ਰ ਆਉਣਗੀ।
ਜਾਣਕਾਰੀ ਮੁਤਾਬਕ ਇਹ ਫ਼ਿਲਮ ਸਮਾਜ, ਲੈਂਗਿਕ ਭੇਦਭਾਵ, ਬਲਾਤਕਾਰ, ਘਰਾਂ ਚ ਹੋਣ ਵਾਲੀ ਕੁੱਟਮਾਰ ਤੇ ਮਰਦਾਂ ਦੀ ਪ੍ਰਧਾਨਗੀ ਨੂੰ ਦਰਸਾਵੇਗੀ। ਇਸ ਤੋਂ ਇਲਾਵਾ ਇਹ ਫ਼ਿਲਮ ਕਈ ਮੁੱਦਿਆਂ ਤੇ ਆਵਾਜ਼ ਚੁੱਕਣ ਦੇ ਨਾਲ ਹੀ ਇਕ ਮਜ਼ਬੂਤ ਸੰਦੇਸ਼ ਵੀ ਦਿੰਦੀ ਹੈ।
ਵਿਦਿਆ ਨੇ ਆਪਣੇ ਬਿਆਨ ਚ ਕਿਹਾ ਕਿ ਇਹ ਇਕ ਸੁੰਦਰ ਤੇ ਦਮਦਾਰ ਕਹਾਣੀ ਹੈ, ਜਿਸ ਨੇ ਮੈਨੂੰ ਇੰਨਾ ਪ੍ਰਭਾਵਤ ਕੀਤਾ ਕਿ ਮੈਂ ਇਸ ਚ ਅਦਾਕਾਰੀ ਕਰਨ ਦੇ ਨਾਲ-ਨਾਲ ਇਸ ਫ਼ਿਲਮ ਨੂੰ ਬਣਾਉਣ ਦਾ ਵੀ ਮਨ ਬਣਾ ਲਿਆ।
.