ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ ਭਾਰਤ ਆ ਕੇ ਕਰੇਗਾ ਕਾਨੂੰਨੀ ਸ਼ਿਕੰਜੇ ਦਾ ਸਾਹਮਣਾ

ਵਿਜੇ ਮਾਲਿਆ ਭਾਰਤ ਆ ਕੇ ਕਰੇਗਾ ਕਾਨੂੰਨੀ ਸਿ਼ਕੰਜੇ ਦਾ ਸਾਹਮਣਾ

ਕਾਨੂੰਨੀ ਜੰਗ ਲੜ ਰਹੇ ਸ਼ਰਾਬ ਦੇ ਵਪਾਰੀ ਵਿਜੇ ਮਾਲਿਆ ਨੇ ਭਾਰਤੀ ਅਧਿਕਾਰੀਆਂ ਕੋਲ ਇਹ ਸੁਨੇਹਾ ਪਹੁੰਚਾਇਆ ਹੈ ਕਿ ਉਹ ਭਾਰਤ ਆ ਕੇ ਹਰ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਤਿਅਰ ਹੈ। ਵਿਜੇ ਮਾਲਿਆ 9,000 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਦਾ ਮੁੱਖ ਮੁਲਜ਼ਮ ਹੈ।


ਹੋ ਸਕਦਾ ਹੈ ਕਿ ਵਿਜੇ ਮਾਲਿਆ ਨੇ ਆਪਣਾ ਇਹ ਮਨ ਪਿੱਛੇ ਜਿਹੇ ਲਾਗੂ ਹੋਏ ਉਸ ਆਰਡੀਨੈਂਸ ਤੋਂ ਬਾਅਦ ਬਣਾਇਆ ਹੋਵੇ, ਜਿਸ ਅਨੁਸਾਰ ਸਰਕਾਰ ਅਜਿਹੇ ਮੁਲਜ਼ਮ ਦੀ ਦੇਸ਼ ਤੇ ਵਿਦੇਸ਼ `ਚ ਮੌਜੂਦ ਸਾਰੀ ਜਾਇਦਾਦ ਤੁਰੰਤ ਜ਼ਬਤ ਕਰ ਸਕਦੀ ਹੈ।


ਕੇਂਦਰ ਸਰਕਾਰ ਨੇ ਲੰਡਨ ਦੀ ਇੱਕ ਅਦਾਲਤ `ਚ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਬਾਰੇ ਇੱਕ ਕੇਸ ਦਾਇਰ ਕੀਤਾ ਹੋਇਆ ਹੈ। ਹੁਣ ਖ਼ਬਰ ਮਿਲੀ ਹੈ ਕਿ ਵਿਜੇ ਮਾਲਿਆ ਨੇ ਆਪਣੇ ਕੁਝ ਕਾਸਦ ਭੇਜ ਕੇ ਭਾਰਤੀ ਅਧਿਕਾਰੀਆਂ ਨੂੰ ਇਹ ਸਪੱਸ਼ਟ ਕੀਤਾ ਹੈ ਕਿ ਉਹ ਭਾਰਤ ਆ ਕੇ ਹਰ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।


ਉਂਝ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਦੇ ਕੋਈ ਬਹੁਤੇ ਵੇਰਵੇ ਨਹੀਂ ਦਿੱਤੇ।


ਪਿਛਲੇ ਮਹੀਨੇ ਮੁੰਬਈ ਦੀ ਇੱਕ ਅਦਾਲਤ ਨੇ ਵਿਜੇ ਮਾਲਿਆ ਨੂੰ ਆਉਂਦੀ 27 ਅਗਸਤ ਨੂੰ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਕੇਂਦਰੀ ਜਾਂਚ ਏਜੰਸੀ ਵੀ ਆਪਣੇ ਵੱਲੋਂ ਵਿਜੇ ਮਾਲਿਆ ਦੀ 12,500 ਕਰੋੜ ਰੁਪਏ ਦੀ ਜਾਇਦਾਦ ਤੁਰੰਤ ਜ਼ਬਤ ਕਰਨ ਦੀ ਪ੍ਰਵਾਨਗੀ ਮੰਗ ਚੁੱਕੀ ਹੈ।


ਜੇ ਵਿਜੇ ਮਾਲਿਆ ਮਿੱਥੀ ਤਾਰੀਖ਼ ਨੂੰ ਸੰਮਨਾਂ ਅਨੁਸਾਰ ਅਦਾਲਤ ਸਾਹਵੇਂ ਪੇਸ਼ ਨਹੀਂ ਹੁੰਦਾ, ਤਾਂ ਉਸ ਨੂੰ ‘ਭਗੌੜਾ ਆਰਥਿਕ ਮੁਜਰਿਮ` ਐਲਾਨਿਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਉਸ ਦੀਆਂ ਸਾਰੀਆਂ ਜਾਇਦਾਦਾਂ ਵੀ ਤੁਰੰਤ ਜ਼ਬਤ ਕੀਤੀਆਂ ਜਾ ਸਕਦੀਆਂ ਹਨ।

ਵਿਜੇ ਮਾਲਿਆ ਨੇ ਦਰਅਸਲ ਯੂਪੀਏ-1 ਸਰਕਾਰ ਦੇ ਕਾਰਜਕਾਲ ਦੌਰਾਨ ਆਪਣੀ ਕਿੰਗਫਿ਼ਸ਼ਰ ਏਅਰਲਾਈਨਜ਼ ਲਿਮਿਟੇਡ (ਜੋ ਹੁਣ ਬੰਦ ਹੋ ਚੁੱਕੀ ਹੈ) ਲਈ ਵੱਖੋ-ਵੱਖਰੇ ਬੈਂਕਾਂ ਤੋਂ ਕਰਜ਼ੇ ਲਏ ਸਨ। ਹੁਣ ਉਨ੍ਹਾਂ ਕਰਜਿ਼ਆਂ ਤੇ ਉਨ੍ਹਾਂ ਦੇ ਵਿਆਜ ਦੀ ਰਕਮ ਵਧ ਕੇ 9,990.7 ਕਰੋੜ ਰੁਪਏ ਹੋ ਚੁੱਕੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:vijay malaya ready to come India