ਭਾਰਤੀ ਬੈਂਕਾਂ ਦੇ ‘ਹਜ਼ਾਰਾਂ ਕਰੋੜ ਰੁਪਏ ਡਕਾਰ ਕੇ ਨੱਸੇ’ ਵਿਜੇ ਮਾਲਿਆ ਦੇ ਵਕੀਲ ਨੇ ਅੱਜ ਬੌਂਬੇ ਹਾਈ ਕੋਰਟ ਵਿੱਚ ਇੱਕ ਅਪੀਲ ਦਾਖ਼ਲ ਕੀਤੀ ਹੈ। ਅਪੀਲ ਵਿੱਚ ਆਰਥਿਕ ਜੁਰਮ ਕਰ ਕੇ ਭਗੌੜੇ ਹੋਣ ਵਾਲਿਆਂ ਉੱਤੇ ਲੱਗਣ ਵਾਲੇ ਕਾਨੂੰਨ (FEOA) ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ।
ਵਿਜੇ ਮਾਲਿਆ ਦੇ ਵਕੀਲ ਅਮਿਤ ਦੇਸਾਈ ਨੇ ਆਪਣੇ ਮੁਵੱਕਿਲ ਦੇ ਹੱਕ ’ਚ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ‘ਮਾਲਿਆ ਦੀਆਂ ਸੰਪਤੀਆਂ ਜ਼ਬਤ ਕਰ ਕੇ ਤਾਂ ਇੱਕ ਤਰ੍ਹਾਂ ਉਸ ਨੂੰ ‘ਆਰਥਿਕ ਮੌਤ ਦੀ ਸਜ਼ਾ’ ਦਿੱਤੀ ਗਈ ਹੈ।’
ਚੇਤੇ ਰਹੇ ਕਿ ਇੰਗਲੈਂਡ ਦੀ ਸਰਕਾਰ ਪਹਿਲਾਂ ਹੀ ਵਿਜੇ ਮਾਲਿਆ ਨੂੰ ਭਾਰਤ ਸਰਕਾਰ ਹਵਾਲੇ ਕਰਨ ਦੀ ਗੱਲ ਆਖ ਚੁੱਕੀ ਹੈ। ਪਰ ਵਿਜੇ ਮਾਲਿਆ ਇਸ ਹਵਾਲਗੀ ਵਿਰੁੱਧ ਆਪਣਾ ਕੇਸ ਲੜ ਰਿਹਾ ਹੈ।