ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਣਦਾਰੀ ਤੋਂ ਭੱਜਣ ਲੱਗਾ ਵਿਜੇ ਮਾਲਿਆ, ਆਰੰਭੀ ਕਾਨੂੰਨੀ ਜੰਗ

ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਭਾਰਤੀ ਬੈਂਕਾਂ ਦੀ ਦੇਣਦਾਰੀ ਤੋਂ ਭੱਜਣ ਦਾ ਮਨ ਬਣਾ ਲਿਆ ਹੈ। ਵਿਜੇ ਮਾਲਿਆ ਨੇ ਭਾਰਤੀ ਬੈਂਕਾਂ ਵਲੋਂ ਕੀਤੀ ਜਾ ਰਹੀ ਵਸੂਲੀ ਨੂੰ ਰੋਕਣ ਲਈ ਹੁਣ ਕਾਨੂੰਨ ਜੰਗ ਲੜਨੀ ਸ਼ੁਰੂ ਕਰ ਦਿੱਤੀ ਹੈ।

 

ਭਾਰਤੀ ਸਟੇਟ ਬੈਂਕ ਦੀ ਅਗਵਾਈ ਚ ਭਾਰਤੀ ਬੈਂਕਾਂ ਦੇ ਇਕ ਸਮੂਹ ਨੂੰ ਮਾਲਿਆ ਦੇ ਬ੍ਰਿਟੇਨ ਚ ਇਕ ਚਾਲੂ ਬੈਂਕ ਖ਼ਾਤੇ ਚ ਪਏ 2,60,000 ਪੋਂਡ ਦੀ ਰਕਮ ਹਾਸਲ ਕਰਨ ਦੇ ਹੁਕਮ ਮਿਲੇ ਸਨ। ਇਹ ਹੁਕਮ ਭਾਰਤੀ ਕਰਜ਼ਾ ਵਸੂਲੀ ਅਥਾਰਟੀ ਨੇ ਦਿੱਤਾ ਸੀ। ਭਗੌੜੇ ਵਿਜੇ ਮਾਲਿਆ ਇਸੇ ਹੁਕਮ ਖਿਲਾਫ਼ ਜੰਗ ਲੜ ਰਹੇ ਹਨ।

 

ਇੱਥੇ ਦੀ ਅਦਾਲਤ ਦੀ ਕਵੀਂਸ ਬੈਂਚ ਡਿਵੀਜ਼ਨ ਚ ਮਾਸਟਰ ਡੇਵਿਡ ਕੁਕ ਦੁਆਰਾ ਮਾਮਲੇ ਦੀ ਸੁਣਵਾਈ ਦੌਰਾਨ ਮਾਲਿਆ ਦੀ ਕਾਨੂੰਨੀ ਟੀਮ ਨੇ ਇਸ ਅੰਤਰਿਮ ਹੁਕਮ ਨੂੰ ਖਾਰਿਜ ਕੀਤੇ ਜਾਣ ਦੀ ਅਪੀਲ ਕੀਤੀ । ਇਸੇ ਮਾਮਲੇ ਚ ਮਗਰੋਂ ਦੀ ਮਿਤੀ ਚ ਫੈਸਲਾ ਆਉਣ ਦੀ ਸੰਭਾਵਨਾ ਹੈ।

 

ਭਾਤਰੀ ਬੈਂਕਾਂ ਵਲੋ਼ ਕਾਨੂੰਨੀ ਜੰਗ ਲੜ ਰਹੀ ਟੀਐਲਟੀ ਐਲਐਲਪੀ ਦੇ ਇਕ ਬੁਲਾਰੇ ਨੇ ਕਿਹਾ, ਇਹ ਸੁਣਵਾਈ ਜਨਵਰੀ ਚ ਬੈਂਕਾਂ ਦੁਆਰਾ ਹਾਸਲ ਕੀਤੇ ਗਏ ਇਕ ਤੀਜੇ ਪੱਖ ਦੇ ਅੰਤਰਿਮ ਕਰਜ਼ਾ ਹੁਕਮ ਨਾਲ ਜੁੜੇ ਹਨ। ਨਾਲ ਹੀ ਇਹ ਲੰਡਨ ਚ ਆਈਸੀਆਈਆਈ ਬੈਂਚ ਚ ਮਾਲਿਆ ਦੇ ਚਾਲੂ ਖ਼ਾਤੇ ਚ 2,60,000 ਪੋਂਡ ਦੇ ਫ਼ੰਡ ਨਾਲ ਸਬੰਧ ਹਨ।

 

ਬੁਲਾਰੇ ਮੁਤਾਬਕ ਇਹ ਭਾਰਤੀ ਕਰਜ਼ਾ ਵਸੂਲੀ ਅਥਾਰਟੀ ਦੁਆਰਾ ਮਾਲਿਆ ਖਿਲਾ਼ਫ ਦਿੱਤੇ ਗਏ ਹੁਕਮਾਂ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਮਾਲਿਆ ਇਸਦਾ ਵਿਰੋਧ ਕਰ ਰਹੇ ਹਨ ਤੇ ਅਦਾਲਤ ਤੋਂ ਅੰਤਰਿਮ ਹੁਕਮ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਜੇਕਰ ਇਸ ਤੇ ਅੰਤਰਿਮ ਫੈਸਲਾ ਆਉਂਦਾ ਹੈ ਤਾਂ ਬੈਂਕਾਂ ਨੂੰ ਇਹ ਰਕਮ ਭੇਜ ਦਿੱਤੀ ਜਾਵੇਗੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallya fights Indian banks attempt to recover dues in UK