ਅਗਲੀ ਕਹਾਣੀ

ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ‘ਆਰਥਿਕ ਭਗੋੜਾ’ ਐਲਾਨਿਆ, ਜਬਤ ਹੋਵੇਗੀ ਸੰਪਤੀ

ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ‘ਆਰਥਿਕ ਭਗੋੜਾ’ ਐਲਾਨਿਆ, ਜਬਤ ਹੋਵੇਗੀ ਸੰਪਤੀ

ਕਰੀਬ ਨੌ ਹਜ਼ਾਰ ਕਰੋੜ ਰੁਪਏ ਦਾ ਬੈਂਕ ਲੋਨ ਲੈ ਕੇ ਦੇਸ਼ ਤੋਂ ਭੱਜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ `ਤੇ ਅੱਜ ਸਪੈਸ਼ਲ ਪੀਐਮਐਲਏ ਅਦਾਲਤ (Special Prevention of Money Laundering Act Court) ਨੇ ਵੱਡਾ ਫੈਸਲਾ ਸੁਣਾਇਆ ਹੈ। ਵਿਸ਼ੇਸ਼ ਅਦਾਲਤ ਨੇ ਵਿਜੇ ਮਾਲਿਆ ‘ਆਰਥਿਕ ਭਗੋੜਾ’ ਐਲਾਨ ਦਿੱਤਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਜੇ ਮਾਲੀਆ ਨੂੰ ਆਰਥਿਕ ਅਪਰਾਧੀ ਐਲਾਨਣ ਲਈ ਅਦਾਲਤ `ਚ ਪਟੀਸ਼ਨ ਦਾਇਰ ਕੀਤੀ ਸੀ।

 

ਮੁੰਬਈ ਅਦਾਲਤ ਵੱਲੋਂ ਈਡੀ ਦੇ ਪੱਖ `ਚ ਫੈਸਲਾ ਸੁਣਾਉਣ ਬਾਅਦ ਮਾਲਿਆ ਨਵੇਂ ਕਾਨੂੰਨ ਦੇ ਤਹਿਤ ਦੇਸ਼ ਦਾ ਪਹਿਲਾ ਆਰਥਿਕ ਭਗੋੜਾ ਬਣ ਗਿਆ।


ਜਿ਼ਕਰਯੋਗ ਹੈ ਕਿ ਵਿਸ਼ੇਸ਼ ਅਦਾਲਤ ਨੇ ਇਸ ਫੈਸਲੇ ਨੂੰ 26 ਦਸੰਬਰ 2018 ਨੂੰ 5 ਜਨਵਰੀ 2019 ਤੱਕ ਲਈ ਸੁਰੱਖਿਅਤ ਰੱਖਿਆ ਸੀ। ਵਿਜੇ ਮਾਲਿਆ ਨੇ ਪੀਐਮਐਲਏ ਅਦਾਲਤ `ਚ ਇਹ ਦਲੀਲ ਦਿੱਤੀ ਸੀ ਕਿ ਉਹ ਆਰਥਿਕ ਭਗੋੜਾ ਅਪਰਾਧੀ ਨਹੀਂ ਹੈ, ਨਾ ਹੀ ਮਨੀ ਲਾਰਡਿੰਗ ਦੇ ਅਪਰਾਧ `ਚ ਸ਼ਾਮਲ ਹੈ।

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕਅਤੇ Follow (ਫ਼ਾਲੋ)ਕਰੋ

https://www.facebook.com/hindustantimespunjabi/

ਅਤੇ

https://twitter.com/PunjabiHT


ਇਸ ਤੋਂ ਪਹਿਲਾਂ ਮਾਲਿਆ ਨੇ ਪਿਛਲੇ ਸਾਲ ਦਸੰਬਰ ਮਹੀਨੇ `ਚ ਅਪੀਲ ਕੀਤੀ ਸੀ ਕਿ ਉਸਦੇ ਆਰਥਿਕ ਭਗੋੜਾ ਅਪਰਾਧੀ ਐਲਾਨ ਕਰਨ ਲਈ ਈਡੀ ਰਾਹੀਂ ਸ਼ੁਰੂ ਕੀਤੀ ਗਈ ਕਾਰਵਾਈ `ਤੇ ਰੋਕ ਲਗਾਈ ਜਾਵੇ। ਅਦਾਲਤ ਨੇ ਵਿਜੇ ਮਾਲੀਆ ਦੀ ਇਸ ਅਰਜੀ ਨੂੰ ਖਾਰਜ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallya is the first big businessman declared fugitive economic offence by special PMLA Court