ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੈ ਮਾਲੀਆ ਨੂੰ ਵੱਡੀ ਰਾਹਤ, ਲੰਦਨ ਕੋਰਟ ਨੇ ਸਪੁਰਦਗੀ ਵਿਰੁਧ ਅਪੀਲ ਕਰਨ ਦੀ ਦਿੱਤੀ ਇਜਾਜ਼ਤ 

ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲੀਆ ਨੂੰ ਲੰਦਨ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਵਿਜੈ ਮਾਲੀਆ ਨੂੰ ਆਪਣੀ ਭਾਰਤ ਸਪੁਰਦਗੀ ਵਿਰੁਧ ਅਪੀਲ ਕਰਨ ਦੀ ਇਜਾਜ਼ਤ ਮਿਲ ਗਈ ਹੈ। ਲੰਦਨ ਦੀ ਰਾਇਲ ਕੋਰਟ ਆਫ਼ ਜਸਟਿਸ ਨੇ ਵਿਜੈ ਮਾਲੀਆ ਨੂੰ ਸਪੁਰਦਗੀ ਵਿਰੁਧ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 

 

ਬ੍ਰਿਟੇਨ ਦੀ ਇੱਕ ਅਦਾਲਤ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲੀਆ ਦੇ ਸਪੁਰਦਗੀ ਮਾਮਲੇ ਵਿੱਚ ਮੰਗਲਵਾਰ ਨੂੰ ਸੁਣਵਾਈ ਹੋਈ। ਮਾਲੀਆ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵੱਲੋਂ ਉਨ੍ਹਾਂ ਦੇ ਸਪੁਰਦਗੀ ਦੇ ਹੁਕਮ ਉੱਤੇ ਦਸਤਖ਼ਤ ਕਰਨ ਵਿਰੁਧ ਹਾਈ ਕੋਰਟ ਵਿੱਚ ਅਪੀਲ ਕਰਨ ਦੀ ਆਗਿਆ ਮੰਗੀ ਸੀ।


ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ ਕਿੰਗਫਿਸ਼ਰ ਏਅਰਲਾਇਨਜ਼ ਦੇ ਸਾਬਕਾ ਪ੍ਰਮੁੱਖ 63 ਸਾਲਾ ਮਾਲੀਆ ਦੇ ਭਾਰਤ ਸਪੁਰਦਗੀ ਹੋਣ ਵਿਰੁਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।

ਮਾਲੀਆ ਨੇ ਕੋਰਟ ਵਿੱਚ ਅਪੀਲ ਕੀਤੀ ਸੀ ਕਿ ਉਸ ਨੂੰ ਭਾਰਤ ਸਪੁਰਦ ਨਾ ਕੀਤਾ ਜਾਵੇ। ਵਿਜੈ ਮਾਲੀਆ ਨੇ ਨਵੀਂ ਅਰਜ਼ੀ ਉੱਤੇ ਜ਼ੁਬਾਨੀ ਸੁਣਵਾਈ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਲੰਦਨ ਵਿੱਚ ਰਾਇਲ ਕੋਰਟ ਆਫ਼ ਜਸਟਿਸ ਦੇ ਪ੍ਰਸ਼ਾਸਨਿਕ ਅਦਾਲਤ ਦੇ ਜੱਜਾਂ ਦੀ ਬੈਂਚ ਨੇ ਅਪ੍ਰੈਲ ਵਿੱਚ ਦਾਇਰ ਇਸ ਅਪੀਲ ਉੱਤੇ ਸੁਣਵਾਈ ਕੀਤੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallya permission to appeal against the extradition case approved by Royal Courts of Justice London