ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈੱਟ ਏਅਰਵੇਜ਼ ਵਾਂਗ ਜੇ ਕਿੰਗਫ਼ਿਸ਼ਰ ਨੂੰ ਵੀ ਦਿੱਤੀ ਜਾਂਦੀ ਮਦਦ: ਵਿਜੇ ਮਾਲਿਆ

ਭਾਰਤ ਦਾ ਲਗਭਗ 9000 ਕਰੋੜ ਰੁਪਏ ਲੈ ਕੇ ਦੇਸ਼ ਤੋਂ ਭੱਜੇ 62 ਸਾਲਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਮੰਗਲਵਾਰ ਨੂੰ ਸਰਕਾਰ ਤੇ ਦੋਸ਼ ਲਗਾਇਆ ਹੈ। ਵਿਜੇ ਮਾਲਿਆ ਨੇ ਪੀਐਸਯੂ ਬੈਂਕ ਦੁਆਰਾ ਜੈੱਟ ਏਅਰਵੇਜ਼ ਨੂੰ ਦਿੱਤੀ ਜਾ ਰਹੀ ਮਦਦ ਨੂੰ ਲੈ ਕੇ ਸਵਾਲ ਚੁੱਕੇ ਹਨ।

 

ਮਾਲਿਆ ਨੇ ਕਿਹਾ ਕਿ ਇਹ ਸਭ ਕਿੰਗਫ਼ਿਸਰ ਦੇ ਨਾਲ ਵੀ ਹੋਣਾ ਚਾਹੀਦਾ ਸੀ। ਉਸਨੇ ਕਿਹਾ ਕਿ ਐਨਡੀਏ ਸਰਕਾਰ ਦੋਗਲਾ ਮਾਪਦੰਡ ਰੱਖਦੀ ਹੈ, ਆਖਿਰ ਹੁਣ ਕੀ ਬਦਲ ਗਿਆ ਹੈ।

 

ਮਾਲਿਆ ਨੇ ਟਵੀਟ ਕਰਦਿਆਂ ਕਿਹਾ, ਇਹ ਦੇਖ ਕੇ ਖੁਸ਼ੀ ਹੋਈ ਕਿ ਪੀਐਸਯੂ ਬੈਂਕਾਂ ਨੇ ਜੈੱਟ ਏਅਰਵੇਜ਼ ਚ ਨੌਕਰੀ, ਕਨੈਕਟੀਵਿਟੀ ਅਤੇ ਉਦਯੋਗ ਨੂੰ ਬਚਾਉਣ ਲਈ ਬੇਲ ਆਊਟ ਦਿੱਤਾ ਹੈ। ਸਿਰਫ ਇਹੀ ਇੱਛਾ ਕਿੰਗਫ਼ਿਸ਼ਰ ਲਈ ਕੀਤੀ ਗਈ ਸੀ।’

 

ਇਕ ਹੋਰ ਟਵੀਟ ਚ ਮਲਿਆ ਨੇ ਕਿਹਾ, ਭਾਜਪਾ ਬੁਲਾਰੇ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੇ ਮੇਰੇ ਖ਼ਤਾਂ ਨੂੰ ਪੜ੍ਹਿਆ ਤੇ ਦੋਸ਼ ਲਗਾਇਆ ਕਿ ਯੂਪੀਏ ਸਰਕਾਰ ਦੇ ਤਹਿਤ ਪੀਐਸਯੂ ਬੈਂਕਾਂ ਨੇ ਕਿੰਗਫ਼ਿਸ਼ਰ ਏਅਰਲਾਇੰਸ ਦਾ ਗਲਤ ਸਮਰਥਨ ਕੀਤਾ ਗਿਆ ਸੀ। ਮੀਡੀਆ ਨੈ ਮੈਨੂੰ ਵਰਤਮਾਨ ਪੀਐਮ ਨੂੰ ਲਿਖਣ ਲਈ ਭੜਕਾਇਆ। ਮੈਨੂੰ ਹੈਰਾਨੀ ਹੈ ਕਿ ਐਨਡੀਏ ਸਰਕਾਰ ਚ ਹੁਣ ਕੀ ਬਦਲ ਗਿਆ ਹੈ।’

 

ਕਿੰਗਫ਼ਿਸਰ ਨੂੰ ਲੈ ਕੇ ਇਕ ਹੋਰ ਟਵੀਟ ਚ ਮਾਲਿਆ ਨੇ ਕਿਹਾ, ਮੈਂ ਕੰਪਨੀ ਅਤੇ ਉਸਦੇ ਕਰਮਚਾਰੀਆਂ ਨੂੰ ਬਚਾਉਣ ਲਈ ਕਿੰਗਫ਼ਿਸਰ ਏਅਰਲਾਈਨ ਚ 4000 ਕਰੋੜ ਰੁਪਇਆਂ ਤੋਂ ਵੱਧ ਨਿਵੇਸ਼ ਕੀਤਾ। ਇਸ ਨੂੰ ਨਹੀਂ ਮੰਨਿਆ ਗਿਆ। ਉਸੇ ਪੀਐਸਯੂ ਬੈਂਕਾਂ ਨੇ ਭਾਰਤ ਦੇ ਬੇਹਤਰੀਨ ਕਰਮਚਾਰੀਆ ਅਤੇ ਕਨੈਕਟੀਵਿਟੀ ਨਾਲ ਬੇਹਤਰੀਨ ਏਅਰਲਾਈਨ ਨੂੰ ਬੇਰਹਿਮੀ ਨਾਲ ਅਸਫ਼ਲ ਕਰ ਦਿੱਤਾ। ਐਨਡੀਏ ਸਰਕਾਰ ਚ ਦੋਗਲਾ ਮਾਪਦੰਡ।’

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallya questions on PSU bank for bail out to jet airways