ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ ਬੈਂਕਾਂ ਦੇ ਬਕਾਏ ਦੇਣ ਲਈ ਤਿਆਰ

ਵਿਜੇ ਮਾਲਿਆ ਬੈਂਕਾਂ ਦੇ ਬਕਾਏ ਦੇਣ ਲਈ ਤਿਆਰ

ਸ਼ਰਾਬ ਦੇ ਸਾਬਕਾ ਵਪਾਰੀ ਵਿਜੇ ਮਾਲਿਆ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਉਹ ਭਾਰਤੀ ਬੈਂਕਾਂ ਨੂੰ ਆਪਣੇ ਬਕਾਏ ਅਦਾ ਕਰਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਉੁਸ ਦੀਆਂ ਖ਼ੁਫ਼ੀਆ ਤੇ ਹੋਰ ਜਾਂਚ ਏਜੰਸੀਆਂ ਪਿਛਲੇ ਕੁਝ ਸਮੇਂ ਤੋਂ ਉਸ ਦੇ ਪਿੱਛੇ ਪਈਆਂ ਹੋਈਆਂ ਹਨ। ਉਹ ਇਸ ਸਭ ਤੋਂ ਅੱਕ ਤੇ ਥੱਕ ਚੁੱਕਾ  ਹੈ।

ਇੱਥੇ ਆਪਣੇ ਇੱਕ ਬਿਆਨ ਵਿੱਚ ਵਿਜੇ ਮਾਲਿਆ ਨੇ ਕਿਹਾ ਕਿ ਹੁਣ ਉਹ ਆਪਣੀਆਂ ਬਕਾਇਆ ਰਕਮਾਂ ਦਾ ਨਿਬੇੜਾ ਕਰਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ 15 ਅਪ੍ਰੈਲ, 2016 ਨੂੰ ਪ੍ਰਧਾਨ ਮੰਤਰੀ ਤੇ ਵਿੱਤੀ ਮੰਤਰੀ ਨੂੰ ਚਿੱਠੀਆਂ ਲਿਖੀਆਂ ਸਨ ਪਰ ਦੋਵਾਂ `ਚੋਂ ਕਿਸੇ ਨੇ ਵੀ ਜਵਾਬ ਨਹੀਂ ਦਿੱਤਾ ਸੀ।

62 ਸਾਲਾ ਵਿਜੇ ਮਾਲਿਆ ਭਾਰਤੀ ਬੈਂਕਾਂ ਦਾ 9,000 ਕਰੋੜ ਰੁਪਏ ਦਾ ਦੇਣਦਾਰ ਹੈ। ਉਸ ਨੂੰ ਹਵਾਲਗੀ ਵਾਰੰਟ ਉੱਤੇ ਪਿਛਲੇ ਵਰ੍ਹੇ ਇੰਗਲੈਂਡ `ਚ ਗ੍ਰਿਫ਼ਤਾਰ ਕੀਤਾ ਗਿਆ ਸੀ। 

ਇਹ ਹੈ ਵਿਜੇ ਮਾਲਿਆ ਦਾ ਟਵੀਟ: 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallya ready to settle his dues