ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ ਕਰਜ਼ਾ ਮੋੜਨ ਲਈ 13,900 ਕਰੋੜ ਦੀ ਜਾਇਦਾਦ ਵੇਚੇਗਾ

ਵਿਜੇ ਮਾਲਿਆ ਕਰਜ਼ਾ ਮੋੜਨ ਲਈ 13,900 ਕਰੋੜ ਦੀ ਜਾਇਦਾਦ ਵੇਚੇਗਾ

ਭਗੌੜੇ ਭਾਰਤੀ ਕਾਰੋਬਾਰੀ ਵਿਜੇ ਮਾਲਿਆ ਨੂੰ ਆਪਣਾ ਕਰਜ਼ਾ ਮੋੜ ਲਈ 13,900 ਕਰੋੜ ਰੁਪਏ ਦੀ ਜਾਇਦਾਦ ਵੇਚਣੀ ਪਵੇਗੀ। ਇਹ ਸਾਰੀਆਂ ਜਾਇਦਾਦਾਂ ਸਰਕਾਰ ਨੇ ਫ਼੍ਰੀਜ਼ ਕੀਤੀਆਂ ਹੋਈਆਂ ਹਨ। ਇਸੇ ਲਈ ਹੁਣ ਉਸ ਨੇ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਲਈ ਅਦਾਲਤ ਤੋਂ ਪ੍ਰਵਾਨਗੀ ਮੰਗੀ ਹੈ। ਦਰਅਸਲ, ਵਿਜੇ ਮਾਲਿਆ ਦਾ ਬਹੁਤਾ ਕਰਜ਼ਾ ਉਸ ਦੀ ਬੰਦ ਹੋ ਚੁੱਕੀ ਕਿੰਗਫਿ਼ਸ਼ਰਰ ਏਅਰਲਾਈਨਜ਼ ਲਿਮਿਟੇਡ ਦਾ ਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਵਿਜੇ ਮਾਲਿਆ ਤੇ ਉਸ ਦੀ ਯੂਨਾਈਟਿਡ ਬ੍ਰਿਊਰੀਜ਼ ਹੋਲਡਿੰਗਜ਼ ਨੇ ਕਰਨਾਟਕ ਦੀ ਇੱਕ ਅਦਾਲਤ ਸਾਹਵੇਂ ਇੱਕ ਅਰਜ਼ੀ ਦਾਖ਼ਲ ਕਰ ਕੇ ਕਿਹਾ ਹੈ ਕਿ ਉਸ ਨੂੰ ਬੈਂਕਾਂ ਦੇ ਕਰਜ਼ੇ ਮੋੜਨ ਲਈ ਆਪਣੀਆਂ ਜਾਇਦਾਦਾਂ ਵੇਚਣੀਆਂ ਪੈਣਗੀਆਂ। ਉਸ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਦੀਆਂ ਜਾਇਦਾਦਾਂ `ਤੇ ਰੋਕ ਲੱਗੀ ਹੋਈ ਹੈ ਤੇ ਉੱਧਰ ਉਸ ਦੇ ਸਿਰ `ਤੇ ਕਰਜਿ਼ਆਂ ਦਾ ਵਿਆਜ ਨਿੱਤ ਵਧਦਾ ਹੀ ਜਾ ਰਿਹਾ ਹੈ। ਇਸ ਲਈ ਹੁਣ ਉਸ ਨੁੰ ਆਪਣੇ ਕਰਜਿ਼ਆਂ ਦਾ ਬੋਝ ਹਟਾਉਣ ਲਈ ਇਹ ਜਾਇਦਾਦਾਂ ਵੇਚਣ ਦੀ ਇਜਾਜ਼ਤ ਚਾਹੀਦੀ ਹੈ।

ਇੱਥੇ ਵਰਨਣਯੋਗ ਹੈ ਕਿ ਵਿਜੇ ਮਾਲਿਆ `ਤੇ ਇਸ ਵੇਲੇ ਇੰਗਲੈਂਡ ਤੇ ਭਾਰਤ ਵਿੱਚ ਧੋਖਾਧੜੀ ਅਤੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦੇ ਕੇਸ ਚੱਲ ਰਹੇ ਹਨ। ਉਸ ਉੱਤੇ ਲਗਭਗ 1.4 ਅਰਬ ਡਾਲਰ ਦਾ ਕਰਜ਼ਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallya shall sell 13900 crore property