ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਜੇ ਮਾਲਿਆ ਦੇ ਇੰਗਲੈਂਡ ’ਚ ਦਿਨ ਹੋਏ ਪੂਰੇ, ਲਿਆਂਦਾ ਜਾਵੇਗਾ ਭਾਰਤ

  

ਇੰਗਲੈਂਡ ਦੇ ਗ੍ਰਹਿ ਮੰਤਰੀ ਸਾਜਿਦ ਜਾਵੀਦ ਨੇ ਸੋਮਵਾਰ ਨੂੰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਕਰਾਰ ਝਟਕਾ ਦਿੰਦਿਆਂ ਉਸਨੂੰ ਭਾਰਤ ਦੇ ਹਵਾਲੇ ਕਰਨ ਦਾ ਹੁਕਮ ਦੇ ਦਿੱਤਾ ਹੈ। 63 ਸਾਲਾ ਵਿਜੇ ਮਾਲਿਆ ਦਸੰਬਰ ਚ ਇੰਗਲੈਂਡ ਦੀ ਇੱਕ ਅਦਾਲਤ ਚ ਆਪਣੀ ਹਵਾਲਗੀ ਖਿਲਾਫ਼ ਕਾਨੂੰਨੀ ਚੁਣੌਤੀ ਹਾਰ ਚੁੱਕਿਆ ਸੀ। ਹਵਾਲਗੀ ਸਮਝੌਤਿਆਂ ਦੀ ਪ੍ਰਕਿਰਿਆ ਤਹਿਤ ਚੀਫ਼ ਮੈਜਿਸਟ੍ਰੇਟ ਦਾ ਫੈਸਲਾ ਗ੍ਰਹਿ ਮੰਤਰੀ ਨੂੰ ਭੇਜਿਆ ਗਿਆ ਸੀ ਕਿਉਂਕਿ ਸਿਰਫ ਗ੍ਰਹਿ ਮੰਤਰੀ ਹੀ ਵਿਜੇ ਮਾਲਿਆ ਦੀ ਹਵਾਲਗੀ ਦਾ ਹੁਕਮ ਦੇਣ ਲਈ ਅਧਿਕਾਰਤ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

ਅਪ੍ਰੈਲ 2017 ਚ ਸਕਾਟਲੈਂਡ ਯਾਰਡ ਵਲੋਂ ਲਾਗੂ ਕਰਵਾਏ ਗਏ ਹਵਾਲਗੀ ਦੇ ਵਾਰੰਟ ਤੇ ਮਾਲਿਆ ਜ਼ਮਾਨਤ ਤੇ ਹੈ। ਇਹ ਵਾਰੰਟ ਉਸ ਸਮੇਂ ਲਾਗੂ ਕਰਵਾਇਆ ਗਿਆ ਸੀ ਜਦੋਂ ਭਾਰਤੀ ਅਧਿਕਾਰੀਆਂ ਨੇ ਕਿੰਗਫ਼ਿਸ਼ਰ ਏਅਰਲਾਇੰਸ ਦੇ ਸਾਬਕਾ ਮੁਖੀ ਨੂੰ 9,000 ਕਰੋੜ ਰੁਪਏ ਦੀ ਧੋਖਾਧੜੀ ਅਤੇ ਹਵਾਲਾ ਮਾਮਲੇ ਚ ਮੁਲ਼ਜ਼ਮ ਕਰਾਰ ਦਿੱਤਾ ਗਿਆ ਸੀ। ਇੰਗਲੈਂਡ ਦੀ ਅਦਾਲਤ ਨੇ ਕਿਹਾ ਸੀ ਕਿ ਉਹ ਭਾਰਤ ਸਰਕਾਰ ਵਲੋਂ ਦਿੱਤੇ ਗਏ ਭਰੋਸਿਆਂ ਨਾਲ ਸੰਤੁਸ਼ਟ ਹੈ ਜਿਸ ਚ ਜੇਲ੍ਹ ਦੀ ਇੱਕ ਸੈੱਲ ਦਾ ਵੀਡੀਓ ਵੀ ਸ਼ਾਮਲ ਹੈ।

 

 

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਯੂਕੇ ਹੋਮ ਡਿਪਾਰਟਮੈਂਟ ਨੇ ਦਸਿਆ ਕਿ ਵਿਜੇ ਮਾਲਿਆ ਰਵਾਇਤੀ ਤੌਰ ਤੇ ਹਾਲੇ ਅਪੀਲ ਕਰ ਸਕਦੇ ਹਨ। ਆਪਣੀ ਹਵਾਲਗੀ ਖਿਲਾਫ਼ ਅਪੀਲ ਕਰਨ ਲਈ ਮਾਲਿਆ ਕੋਲ ਅੱਜ ਤੋਂ 14 ਦਿਨਾਂ ਦਾ ਸਮਾਂ ਬਾਕੀ ਹੈ।

 

 

 

 

 

/

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Mallyas day in England will be fulfilled India will be brought