ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਜੇਲ੍ਹ ਦੀ ਇੱਕੋ ਬੈਰਕ ’ਚ ਰੱਖੇ ਜਾਣਗੇ ਵਿਜੇ ਮਾਲਿਆ ਤੇ ਨੀਰਵ ਮੋਦੀ

ਮੁੰਬਈ ਜੇਲ੍ਹ ਦੀ ਇੱਕੋ ਬੈਰਕ ’ਚ ਰੱਖੇ ਜਾਣਗੇ ਵਿਜੇ ਮਾਲਿਆ ਤੇ ਨੀਰਵ ਮੋਦੀ

ਜੇ ਭਾਰਤ ਸਰਕਾਰ ਦੇ ਜਤਨ ਕਾਮਯਾਬ ਰਹੇ, ਤਾਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਹਵਾਲਗੀ ਸੰਧੀ ਦੇ ਆਧਾਰ ’ਤੇ ਇੰਗਲੈਂਡ (UK) ਤੋਂ ਲਿਆ ਕੇ ਮੁੰਬਈ ਦੀ ਆਰਥਰ ਰੋਡ ਉੱਤੇ ਸਥਿਤ ਜੇਲ੍ਹ ਦੀ ਬੈਰਕ ਨੰਬਰ–12 ਵਿੱਚ ਰੱਖਿਆ ਜਾ ਸਕਦਾ ਹੈ। ਉੱਧਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਵੀ ਇਸੇ ਬੈਰਕ ਵਿੱਚ ਰੱਖਣ ਦੀ ਤਿਆਰੀ ਚੱਲ ਰਹੀ ਹੈ।

 

 

ਅਸਲ ‘ਚ ਦੇਸ਼ ਤੋਂ ਕਰੋੜਾਂ ਦੇ ਕਰਜ਼ੇ ਲੈ ਕੇ ਫ਼ਰਾਰ ਹੋਏ ਵਪਾਰੀਆਂ ਵਿਜੇ ਮਾਲਿਆ ਤੇ ਪੀਐੱਨਬੀ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਨੂੰ ਭਾਰਤ ਵਾਪਸ ਲਿਆਂਦੇ ਜਾਦ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ। ਜੇ ਉਨ੍ਹਾਂ ਨੂੰ ਵਾਪਸ ਲਿਆਂਦਾ ਗਿਆ, ਤਾਂ ਉਨ੍ਹਾਂ ਨੂੰ ਰੱਖਣ ਲਈ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ 12 ਨੂੰ ਤਿਆਰ ਕੀਤਾ ਜਾ ਰਿਹਾ ਹੈ।

 

 

ਦੋ ਅਰਬ ਡਾਲਰ ਦੇ ਪੀਐੱਨਬੀ ਘੁਟਾਲੇ ਦੇ ਮੁੱਖ ਮੁਲਜ਼ਮ ਤੇ ਮਨੀ–ਲਾਂਡਰਿੰਗ ਕੇਸ ਵਿੱਚ ਮੁਲਜ਼ਮ ਨੀਰਵ ਮੋਦੀ ਫ਼ਿਲਹਾਲ ਲੰਦਨ ਸਥਿਤ ਇੱਕ ਜੇਲ੍ਹ ਵਿੱਚ ਕੈਦ ਹੈ। ਬੀਤੀ 19 ਮਾਰਚ ਨੂੰ ਨੀਰਵ ਮੋਦੀ ਨੂੰ ਲੰਦਨ ਦੀ ਸਕਾਟਲੈਂਡ ਯਾਰਡ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।

 

 

ਯੂਕੇ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ ਨੇ ਪਿਛਲੇ ਮਹੀਨੇ ਨੀਰਵ ਮੋਦੀ ਨੂੰ ਜ਼ਮਾਨਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇੰਗਲੈਂਡ ਦੀ ਵਰਡਜ਼ਵਰਥ ਜੇਲ੍ਹ ਵਿੱਚ ਰੱਖਿਆ ਗਿਆ ਹੈ।

 

 

ਭਾਰਤੀ ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਹੀ ਜੇਲ੍ਹ ਪ੍ਰਸ਼ਾਸਨ ਨੇ ਨੀਰਵ ਮੋਦੀ ਨੂੰ ਇੱਥੋਂ ਦੀ ਬੈਰਕ ਵਿੱਚ ਰੱਖਣ ਦੇ ਸਬੰਧ ਵਿੱਚ ਆਰਥਰ ਰੋਡ ਜੇਲ੍ਹ ਦੀ ਹਾਲਤ ਤੇ ਸਹੂਲਤਾਂ ਦੀ ਜਾਣਕਾਰੀ ਸੂਬੇ ਦੇ ਗ੍ਰਹਿ ਵਿਭਾਗ ਨੂੰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijay Malya and Neerav Modi will be kept in the same barrack of Mumbai prison