ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TikTok 'ਤੇ ਵੀਡੀਓ ਪੋਸਟ ਕਰਨ 'ਤੇ ਪਤਨੀ ਦੀ ਕੀਤੀ ਹੱਤਿਆ

ਆਂਧਰਾ ਪ੍ਰਦੇਸ਼ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਸਿਰਫ਼ ਇਸ ਲਈ ਕਰ ਦਿੱਤੀ, ਕਿਉਂਕਿ ਉਸ ਦੇ ਮਨਾ ਕਰਨ ਦੇ ਬਾਵਜੂਦ ਸੋਸ਼ਲ ਮੀਡੀਆ ਐਪ TikTok 'ਤੇ ਵੀਡੀਓ ਪੋਸਟ ਕੀਤੀ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। 
 

ਪੁਲਿਸ ਮੁਤਾਬਕ ਗੰਟੂਰ ਜ਼ਿਲ੍ਹੇ ਦੇ ਸਵੱਲਿਆਪੁਰਮ ਬਲਾਕ ਦੇ ਪੋਟਲੁਰੂ ਪਿੰਡ ਵਾਸੀ ਸਿੱਦਲਾ ਚਿੰਨਾ ਨਸਰੱਇਆ ਨੇ ਆਪਣੀ ਪਤਨੀ ਗੋਰਾਪਤੀ ਸੁਵਰਥਾ (19) ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਬਾਅਦ 'ਚ ਉਸ ਦੀ ਲਾਸ਼ ਨੂੰ ਸ਼ਮਸ਼ਾਨ ਘਾਟ 'ਚ ਸਾੜ ਦਿੱਤਾ। ਇਹ ਘਟਨਾ 17 ਨਵੰਬਰ ਦੀ ਹੈ। 10 ਦਿਨ ਤਕ ਚਲੀ ਪੁਲਿਸ ਜਾਂਚ ਮਗਰੋਂ ਇਸ ਖੌਫਨਾਕ ਘਟਨਾ ਦਾ ਖੁਲਾਸਾ ਹੋਇਆ।

 

ਮਾਂ, ਭੈਣ ਤੇ ਭਰਜਾਈ ਨਾਲ ਮੂੰਹ ਕਾਲ਼ਾ ਕਰਨ ਵਾਲੇ ਨੌਜਵਾਨ ਦਾ ਕਤਲ
 

ਇਹ ਜੋੜਾ ਇਕ ਨਿੱਜੀ ਕੰਪਨੀ 'ਚ ਸੇਲਜ਼ਪਰਸਨ ਵਜੋਂ ਕੰਮ ਕਰਦਾ ਸੀ। ਉਨ੍ਹਾਂ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੀ 2 ਸਾਲ ਦੀ ਬੇਟੀ ਵੀ ਹੈ। ਸੁਵਰਥਾ ਨੂੰ ਟਿਕਟੋਕ ਵੀਡੀਓ ਬਣਾਉਣ ਦੀ ਆਦਤ ਸੀ ਪਰ ਉਸ ਦਾ ਪਤੀ ਇਸ ਗੱਲ ਤੋਂ ਨਾਰਾਜ਼ ਰਹਿੰਦਾ ਸੀ। ਉਹ ਉਸ 'ਤੇ ਸ਼ੱਕ ਵੀ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਸੁਵਰਥਾ ਨੇ ਹਾਲ ਹੀ 'ਚ ਘਰ ਛੱਡ ਦਿੱਤਾ ਸੀ ਅਤੇ ਆਪਣੀ ਬੇਟੀ ਨੂੰ ਆਪਣੇ ਮਾਪਿਆਂ ਕੋਲ ਛੱਡਣ ਤੋਂ ਬਾਅਦ ਉਹ ਗੰਟੂਰ ਜ਼ਿਲ੍ਹੇ ਦੇ ਸਟੇਨਾਪੱਲੀ ਸ਼ਹਿਰ 'ਚ ਇਕ ਹੋਸਟਲ 'ਚ ਰਹਿ ਰਹੀ ਸੀ। ਕਥਿਤ ਤੌਰ 'ਤੇ ਉਸ ਨੇ ਟਿਕਟੋਕ 'ਤੇ ਵੀਡੀਓ ਪਾਉਣਾ ਜਾਰੀ ਰੱਖਿਆ।
 

ਜੰਮੂ-ਕਸ਼ਮੀਰ ਦੇ ਸਾਂਬਾ ’ਚ ਬਲਾਤਕਾਰ ਮਗਰੋਂ ਬੱਚੀ ਕਤਲ

 

ਨਸਰੱਇਆ ਨੇ ਆਪਣੀ ਪਤਨੀ ਨੂੰ 14 ਨਵੰਬਰ ਨੂੰ ਵਾਪਸ ਘਰ ਆਉਣ ਲਈ ਸਹਿਮਤ ਕਰ ਲਿਆ। ਇਸ ਦੇ ਠੀਕ ਤਿੰਨ ਦਿਨ ਬਾਅਦ ਉਸ ਨੇ ਆਪਣੇ ਛੋਟੇ ਭਰਾ ਚਿੰਨਾ ਵੈਂਕਇਆ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੂੰ ਇਕ ਅਣਪਛਾਤੀ ਲਾਸ਼ ਦੇ ਅੰਤਮ ਸਸਕਾਰ ਦੀ ਜਾਣਕਾਰੀ ਮਿਲੀ ਸੀ, ਜਿਸ ਦੀ ਜਾਂਚ ਤੋਂ ਬਾਅਦ ਘਟਨਾ ਦਾ ਖੁਲਾਸਾ ਹੋਇਆ। ਮੁਲਾਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਨੇ ਉਸ ਦੇ ਛੋਟੇ ਭਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vijayawada : Man kills wife for posting videos on TikTok