ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਕਾਸ ਚੌਧਰੀ ਕਤਲ ਕਾਂਡ: ਪੁਲਿਸ ਨੇ ਦੋ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

1 / 2 ਵਿਕਾਸ ਚੌਧਰੀ ਕਤਲ ਕਾਂਡ: ਪੁਲਿਸ ਨੇ ਦੋ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

2 / 2

PreviousNext

ਹਰਿਆਣਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਕਤਲ ਕਾਂਡ ਵਿੱਚ ਫਰੀਦਾਬਾਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਕਤਲ ਕਾਂਡ ਵਿੱਚ ਇੱਕ ਮਹਿਲਾ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਜਿਸ ਨੇ ਮੁਲਾਜ਼ਮਾਂ ਨੂੰ ਹਥਿਆਰ ਬਰਾਮਦ ਕਰਵਾਏ ਸਨ। ਪੁਲਿਸ ਬੁਲਾਰੇ ਸੂਬੇ ਸਿੰਘ ਨੇ ਮਹਿਲਾ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। 

 

ਫਰੀਦਾਬਾਦ ਪੁਲਿਸ ਅਜੇ ਤੱਕ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਸਫ਼ਲ ਰਹੀ ਹੈ।

 

ਦੱਸਣਯੋਗ ਹੈ ਕਿ ਬੀਤੇ ਦਿਨੀਂ ਕਾਂਗਰਸੀ ਆਗੂ ਵਿਕਾਸ ਚੌਧਰੀ ਨੂੰ ਫਰੀਦਾਬਾਦ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਾਂਗਰਸ ਆਗੂ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਫਰੀਦਾਬਾਦ ਵਿੱਚ ਜਿੰਮ ਤੋਂ ਬਾਹਰ ਨਿਕਲ ਰਹੇ ਸਨ।

 

 

ਕਾਂਗਰਸੀ ਆਗੂ ਵਿਕਾਸ ਚੌਧਰੀ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਡਾਕਟਰਾਂ ਨੇ ਕਿਹਾ ਸੀ ਕਿ ਉਸ ਨੂੰ 10 ਤੋਂ ਜ਼ਿਆਦਾ ਗੋਲੀਆਂ ਮਾਰੀਆਂ ਗਈਆ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vikas Chaudhary murder case Police arrested two two persons