ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਰੁਕਵਾਉਣ ਲਈ ਵਿਨੇ ਸ਼ਰਮਾ ਨੇ ਹੁਣ ਕੀਤੀ ਚੋਣ ਕਮਿਸ਼ਨ ਤੱਕ ਪਹੁੰਚ

ਫਾਂਸੀ ਰੁਕਵਾਉਣ ਲਈ ਵਿਨੇ ਸ਼ਰਮਾ ਨੇ ਹੁਣ ਕੀਤੀ ਚੋਣ ਕਮਿਸ਼ਨ ਤੱਕ ਪਹੁੰਚ

ਆਉਂਦੀ 3 ਮਾਰਚ ਨੂੰ ਸਵੇਰੇ 6 ਵਜੇ ਤੈਅ ਫਾਂਸੀ ਤੋਂ ਪਹਿਲਾਂ ਦਿੱਲੀ ਗੈਂਗਰੇਪ ਤੇ ਕਤਲ ਕਾਂਡ ਦਾ ਇੱਕ ਦੋਸ਼ੀ ਵਿਨੇ ਸ਼ਰਮਾ ਹਰ ਤਰ੍ਹਾਂ ਦਾ ਕਾਨੂੰਨੀ ਰਾਹ ਅਪਨਾਉਣ ਦੇ ਜਤਨ ਕਰ ਰਿਹਾ ਹੈ। ਉਸ ਦੇ ਵਕੀਲ ਏਪੀ ਸਿੰਘ ਨੇ ਚੋਣ ਕਮਿਸ਼ਨ ਕੋਲ ਇੱਕ ਅਰਜ਼ੀ ਦਾਖ਼ਲ ਕੀਤੀ ਹੈ; ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਦਿੱਲੀ ਸਰਕਾਰ ਦੇ ਮੰਤਰੀ ਸਤਯੇਂਦਰ ਜੈਨ ਨੇ ਬੀਤੀ 29 ਜਨਵਰੀ ਨੂੰ ਰਾਸ਼ਟਰਪਤੀ ਕੋਲ ਵਿਨੇ ਦੀ ਰਹਿਮ ਦੀ ਪਟੀਸ਼ਨ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਤਦ ਉਹ ਨਾ ਤਾਂ ਮੰਤਰੀ ਸਨ ਤੇ ਨਾ ਹੀ ਵਿਧਾਇਕ।

 

 

ਦੋਸ਼ੀ ਵਿਨੇ ਸ਼ਰਮਾ ਦੇ ਵਕੀਲ ਏਪੀ ਸਿੰਘ ਨੇ ਕਿਹਾ ਕਿ ਸਤਯੇਂਦਰ ਜੈਨ ਨੇ 30 ਜਨਵਰੀ ਨੂੰ ਆਪਣੇ ਦਸਤਖ਼ਤ ਵ੍ਹਟਸਐਪ ਰਾਹੀਂ ਭੇਜੇ ਸਨ। ਅਰਜ਼ੀ ’ਚ ਕਿਹਾ ਗਿਆ ਹੈ ਕਿ ਰਹਿਮ ਦੀ ਪਟੀਸ਼ਨ ਇੰਝ ਰੱਦ ਕਰਨਾ ਗ਼ੈਰ–ਕਾਨੂੰਨੀ ਤੇ ਗ਼ੈਰ–ਸੰਵਿਧਾਨਕ ਹੈ ਕਿਉਂਕਿ ਤਦ ਦਿੱਲੀ ’ਚ ਚੋਣ ਪ੍ਰਕਿਰਿਆ ਚੱਲਦੀ ਹੋਣ ਕਾਰਨ ਆਦਰਸ਼ ਚੋਣ–ਜ਼ਾਬਤਾ ਲਾਗੂ ਸੀ। ਅਰਜ਼ੀ ਵਿੱਚ ਚੋਣ ਕਮਿਸ਼ਨ ਨੂੰ ਕਾਨੂੰਨੀ ਆਧਾਰ ’ਤੇ ਨੋਟਿਸ ਲੈਣ ਦੀ ਮੰਗ ਕੀਤੀ ਗਈ ਹੈ।

 

 

ਇਸ ਦੌਰਾਨ ਤਿਹਾੜ ਜੇਲ੍ਹ ’ਚ ਕੈਦ ਦੋਸ਼ੀ ਵਿਨੇ ਕੁਮਾਰ ਨੇ ਖ਼ੁਦ ਨੂੰ ਜ਼ਖ਼ਮੀ ਕਰਨ ਦੀ ਨਾਕਾਮ ਕੋਸ਼ਿਸ਼  ਵੀ ਕੀਤੀ ਹੈ। ਬੀਤੀ 16 ਫ਼ਰਵਰੀ ਨੂੰ ਉਸ ਨੇ ਆਪਣਾ ਸਿਰ ਆਪਣੀ ਕੋਠੜੀ ਦੀ ਕੰਧ ਵਿੱਚ ਮਾਰ ਦਿੱਤਾ ਹੈ; ਤਾਂ ਜੋ ਉਹ ਫੱਟੜ ਹੋ ਜਾਵੇ ਅਤੇ ਉਸ ਦੀ ਫਾਂਸੀ ਰੁਕ ਜਾਵੇ।

 

 

ਇੱਥੇ ਵਰਨਣਯੋਗ ਹੈ ਕਿ ਬੀਤੀ 17 ਫ਼ਰਵਰੀ ਨੂੰ ਪਟਿਆਲਾ ਹਾਊਸ ਕੋਰਟ ਨੇ ਨਵਾਂ ਡੈੱਥ ਵਾਰੰਟ ਜਾਰੀ ਕਰ ਦਿੱਤਾ ਹੈ।

 

 

ਚੇਤੇ ਰਹੇ ਕਿ 16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

 

 

ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ। ਤਦ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

 

 

ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vinay Sharma now reaches Election Comission to stop his hanging