ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LoC ’ਤੇ ਗੋਲੀਬੰਦੀ ਦੀ ਉਲੰਘਣਾ: ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ’ਚ ਦੋ ਪਾਕਿਸਤਾਨੀ ਫ਼ੌਜੀ ਮਰੇ

LoC ’ਤੇ ਗੋਲੀਬੰਦੀ ਦੀ ਉਲੰਘਣਾ: ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ’ਚ ਦੋ ਪਾਕਿਸਤਾਨੀ ਫ਼ੌਜੀ ਮਰੇ

ਜੰਮੂ–ਕਸ਼ਮੀਰ ’ਚ ਕੌਮਾਂਤਰੀ ਸਰਹੱਦ ਉੱਤੇ ਅੱਜ ਪਾਕਿਸਤਾਨ ਵੱਲੋਂ ਮੁੜ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ। ਉਸ ਦੀਆਂ ਫ਼ੌਜਾਂ ਭਾਰਤ ਵਾਲੇ ਪਾਸੇ ਭਾਰੀ ਗੋਲੀਬਾਰੀ ਕਰ ਰਹੀਆਂ ਹਨ। ਭਾਰਤੀ ਫ਼ੌਜ ਵੀ ਪਾਕਿਸਤਾਨ ਨੂੰ ਮੂੰਹ–ਤੋੜ ਜਵਾਬ ਦੇ ਰਹੀ ਹੈ।

 

 

ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ’ਚ ਦੋ ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ ਤੇ ਉਨ੍ਹਾਂ ਦੀ ਇੱਕ ਚੌਕੀ ਵੀ ਤਬਾਹ ਹੋ ਗਈ ਹੈ।

 

 

ਪੱਲਾਂਵਾਲਾ ਸੈਕਟਰ ’ਚ ਜਦੋਂ ਪਾਕਿਸਤਾਨੀ ਫ਼ੌਜ ਨੇ ਗੋਲੀਬੰਦੀ ਦੀ ਉਲੰਘਣਾ ਕੀਤੀ, ਤਾਂ ਭਾਰਤੀ ਫ਼ੌਜ ਨੇ ਵੀ ਕਰਾਰਾ ਜਵਾਬ ਦਿੱਤਾ। ਇਸੇ ਕਾਰਵਾਈ ਦੌਰਾਨ ਦੋ ਪਾਕਿਸਤਾਨੀ ਫ਼ੌਜੀ ਮਾਰੇ ਗਏ।

 

 

ਪਾਕਿਸਤਾਨ ਦੀ ਇੱਕ ਸਰਹੱਦੀ ਚੌਕੀ ਨੂੰ ਵੀ ਡਾਢਾ ਨੁਕਸਾਨ ਪੁੱਜਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਪਾਕਿਸਤਾਨ ਦੇ ਦੋ ਫ਼ੌਜੀਆਂ ਦੀਆਂ ਲਾਸ਼ਾਂ ਹਾਲੇ ਵੀ ਕੰਟਰੋਲ ਰੇਖਾ (LoC) ਉੱਤੇ ਪਈਆਂ ਸਨ।

 

 

ਪਾਕਿਸਤਾਨੀ ਫ਼ੌਜਾਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਭਾਰਤ ਦੀਆਂ ਫ਼ੌਜੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਸ਼ੁਰੁ ਕਰ ਦਿੱਤੀ ਸੀ।

 

 

ਖ਼ਬਰ ਏਜੰਸੀ ANI ਮੁਤਾਬਕ ਜੰਮੂ–ਕਸ਼ਮੀਰ ਦੇ ਤੰਗਧਾਰ ਤੇ ਕੰਝਾਲਵਾਨ ਸੈਕਟਰ ’ਚ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ ਹੈ। ਉਂਝ ਹਾਲੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Violation of Ceasefire on LoC two Pakistani army men killed in Indian Army s retaliation