ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲੀਗੜ੍ਹ: CAA ਦੇ ਵਿਰੋਧ 'ਚ ਬੈਠੀਆਂ ਔਰਤਾਂ ਨੂੰ ਹਟਾਉਣ 'ਤੇ ਹੋਈ ਹਿੰਸਾ, RAF ਨੇ ਕੀਤਾ ਲਾਠੀਚਾਰਜ, ਛੱਡੀ ਅੱਥਰੂ ਗੈਸ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਪੁਲਿਸ ਨੇ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਹਟਾਉਣ ਗਈ ਪੁਲਿਸ ਉੱਤੇ ਪੱਥਰ ਮਾਰੇ। ਰੈਪਿਡ ਐਕਸ਼ਨ ਫੋਰਸ (ਆਰਏਐਫ) ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਵੀ ਕੀਤਾ ਹੈ। 

 

ਪ੍ਰਦਰਸ਼ਨਕਾਰੀ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪੱਥਰਬਾਜ਼ੀ ਕਰ ਰਹੇ ਹਨ। ਪੁਲਿਸ ਦੀ ਕਾਰ ਉੱਤੇ ਹਮਲਾ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਸਾਈਕਲ ਅਤੇ ਵਾਹਨਾਂ ਨੂੰ ਵੀ ਅੱਗ ਲਾ ਦਿੱਤੀ। ਦੂਜੇ ਪਾਸੇ ਗੋਲੀਬਾਰੀ ਵਿੱਚ ਕੁਝ ਲੋਕਾਂ ਦੇ ਵੀ ਗੋਲੀ ਲੱਗਣ ਦੀ ਖ਼ਬਰ ਹੈ। ਹਾਲਾਂਕਿ, ਅਜੇ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ।  

 

ਜਾਣਕਾਰੀ ਅਨੁਸਾਰ ਅਲੀਗੜ੍ਹ ਦੇ ਉਪਰਕੋਟ ਇਲਾਕੇ ਵਿੱਚ ਔਰਤਾਂ ਧਰਨੇ ‘ਤੇ ਬੈਠੀਆਂ ਸਨ। ਐਤਵਾਰ ਦੇਰ ਸ਼ਾਮ ਔਰਤਾਂ ਨੂੰ ਹਟਾਉਣ ਗਈ ਪੁਲਿਸ ਉੱਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ। ਕਈ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਰੈਪਿਡ ਐਕਸ਼ਨ ਫੋਰਸ ਦੀਆਂ ਗੱਡੀਆਂ ਦੀ ਭੰਨਤੋੜ ਵੀ ਕੀਤੀ। ਸਥਿਤੀ ਨੂੰ ਬੇਕਾਬੂ ਵੇਖਦੇ ਹੋਏ, ਆਰਏਐਫ ਨੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ।

 

 


ਉਪਰਕੋਟ ਇਲਾਕੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਪ੍ਰਦਰਸ਼ਨਕਾਰੀ ਹੁਣ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਰਗਰਮ ਹੋ ਗਏ ਹਨ। ਬਾਬਰੀ ਮੰਡੀ ਅਤੇ ਘਾਹ ਮਾਰਕੀਟ ਇਲਾਕੇ ਵਿੱਚ ਵੀ ਪੱਥਰਾਅ ਦੀ ਖ਼ਬਰ ਮਿਲੀ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਸਾਈਕਲ ਅਤੇ ਵਾਹਨ ਸਾੜੇ ਹਨ। ਨਾਲ ਹੀ ਪੁਲਿਸ ਦੀਆਂ ਬੈਰੀਕੇਡਾਂ ਨੂੰ ਵੀ ਅੱਗ ਹਵਾਲੇ ਕਰਨ ਦੀ ਜਾਣਕਾਰੀ ਮਿਲੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Violence Broke Out In Aligarh on removal of women sitting in protest against CAA RAF lathi charge UP Police Tear Gas